Breaking News
Home / Punjabi News / ਕੌਮੀ ਸਕੂਲ ਖੇਡਾਂ ਫੁੱਟਬਾਲ: ਪੰਜਾਬ ਦੀ ਲੜਕੀਆਂ ਪ੍ਰੀ-ਕਆਰਟਰ ਫਾਈਨਲ ’ਚ ਪੁੱਜੀਆਂ

ਕੌਮੀ ਸਕੂਲ ਖੇਡਾਂ ਫੁੱਟਬਾਲ: ਪੰਜਾਬ ਦੀ ਲੜਕੀਆਂ ਪ੍ਰੀ-ਕਆਰਟਰ ਫਾਈਨਲ ’ਚ ਪੁੱਜੀਆਂ

ਜਗਮੋਹਨ ਸਿੰਘ
ਰੂਪਨਗਰ, 27 ਦਸੰਬਰ
ਬਿਹਾਰ ਦੇ ਛਪਰਾ ਜ਼ਿਲ੍ਹੇ ਵਿੱਚ ਚੱਲ ਰਹੀਆਂ ਕੌਮੀ ਸਕੂਲ ਖੇਡਾਂ ਦੌਰਾਨ ਪੰਜਾਬ ਦੀਆਂ ਲੜਕੀਆਂ ਦੀ ਅੰਡਰ-17 ਫੁੱਟਬਾਲ ਟੀਮ ਪ੍ਰੀ-ਕੁਆਰਟਰ ਫਾਈਨ ’ਚ ਪਹੁੰਚ ਗਈ ਹੈ। ਇਸ ਟੀਮ ਵਿੱਚ ਰੂਪਨਗਰ ਜ਼ਿਲ੍ਹੇ ਦੀਆਂ 6 ਲੜਕੀਆਂ ਖੇਡ ਰਹੀਆਂ ਹਨ, ਜਿਨ੍ਹਾਂ ਵਿੱਚ 3 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ, ਇਕ ਡੀਏਵੀ ਪਬਲਿਕ ਸਕੂਲ ਰੂਪਨਗਰ, ਇਕ ਸ਼ਿਵਾਲਿਕ ਪਬਲਿਕ ਸਕੂਲ ਰੂਪਨਗਰ ਤੇ ਇਕ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀ ਵਿਦਿਆਰਥਣ ਹੈ। ਟੀਮ ਦੇ ਨਾਲ ਗਏ ਕੋਚ ਮੌਂਟੀ ਨੇ ਦੱਸਿਆ ਕਿ ਪੰਜਾਬ ਦੀ ਟੀਮ ਦਾ ਪਹਿਲਾ ਮੈਚ ਸੀਆਈਐੱਸਸੀਈ ਦੇ ਸਰਕਾਰੀ ਵਿਭਾਗ ਦੀ ਟੀਮ ਨਾਲ ਹੋਇਆ, ਜਿਸ ਵਿੱਚ ਸੀਆਈਐੱਸਸੀਈ ਦੀ ਟੀਮ 4-2 ਨਾਲ ਜੇਤੂ ਰਹੀ। ਇਸ ਹਾਰ ਤੋਂ ਸਬਕ ਲੈਂਦਿਆਂ ਹੋਇਆਂ ਖਿਡਾਰਨਾਂ ਨੇ ਅਗਲੇ ਮੈਚ ਪੂਰੇ ਜੋਸ਼ ਨਾਲ ਖੇਡਦਿਆਂ ਤਿਲਗਾਨਾ ਦੀ ਟੀਮ ਨੂੰ 3-0 ਤੇ ਦਮਨ ਐਂਡ ਦਿਓ ਦੀ ਟੀਮ ਨੂੰ 6-0 ਨਾਲ ਹਰਾ ਕੇ ਸ਼ਾਨਦਾਰੀ ਵਾਪਸੀ ਕੀਤੀ। ਪੰਜਾਬ ਦੀ ਟੀਮ ਪ੍ਰੀ-ਕੁਆਰਟਰ ਤੱਕ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੂੰ ਆਪਣੀ ਟੀਮ ਤੋਂ ਵੱਡੀਆਂ ਉਮੀਦਾਂ ਹਨ।

The post ਕੌਮੀ ਸਕੂਲ ਖੇਡਾਂ ਫੁੱਟਬਾਲ: ਪੰਜਾਬ ਦੀ ਲੜਕੀਆਂ ਪ੍ਰੀ-ਕਆਰਟਰ ਫਾਈਨਲ ’ਚ ਪੁੱਜੀਆਂ appeared first on punjabitribuneonline.com.


Source link

Check Also

ਸੈਮਸੰਗ ਨੇ ਏਆਈ ਨਾਲ ਲੈਸ ਲੈਪਟਾਪ ਲਾਂਚ ਕੀਤਾ

ਨਵੀਂ ਦਿੱਲੀ, 3 ਜੁਲਾਈ ਸੈਮਸੰਗ ਨੇ ਭਾਰਤ ਵਿਚ ਨਵਾਂ ਲੈਪਟਾਪ ਗਲੈਕਸੀ ਬੁਕ 4 ਅਲਟਰਾ ਲਾਂਚ …