Breaking News
Home / Punjabi News / ਕੋਰੋਨਾ ਸੰਕਟ ‘ਚ ਦੁਬਈ ਦੇ ਹਸਪਤਾਲ ਨੇ ਪੇਸ਼ ਕੀਤੀ ਵੱਡੀ ਮਿਸਾਲ, ਭਾਰਤੀ ਦਾ ਡੇਢ ਕਰੋੜ ਰੁਪਏ ਦਾ ਬਿੱਲ ਕੀਤਾ ਮਾਫ

ਕੋਰੋਨਾ ਸੰਕਟ ‘ਚ ਦੁਬਈ ਦੇ ਹਸਪਤਾਲ ਨੇ ਪੇਸ਼ ਕੀਤੀ ਵੱਡੀ ਮਿਸਾਲ, ਭਾਰਤੀ ਦਾ ਡੇਢ ਕਰੋੜ ਰੁਪਏ ਦਾ ਬਿੱਲ ਕੀਤਾ ਮਾਫ

ਤੇਲੰਗਾਨਾ ਦੇ ਰਹਿਣ ਵਾਲੇ 42 ਸਾਲਾ ਓਡਨਾਲਾ ਰਾਜੇਸ਼ ਦੀ ਦੁਬਈ ‘ਚ 23 ਅਪ੍ਰੈਲ ਨੂੰ ਸਿਹਤ ਖ਼ਰਾਬ ਹੋਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਗਿਆ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਕਰੀਬ 80 ਦਿਨ ਇਲਾਜ ਚੱਲਿਆ। ਇਸ ਦੌਰਾਨ ਉਨ੍ਹਾਂ ਦਾ ਬਿੱਲ ਇੱਕ ਕਰੋੜ 52 ਲੱਖ ਰੁਪਏ ਬਣਿਆ।

Image Courtesy Abp Sanjha

ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਜਦੋਂ ਆਪਣਿਆਂ ਵੱਲੋਂ ਮੂੰਹ ਫੇਰਨ ਦੇ ਕਈ ਮਾਮਲੇ ਸਾਹਮਣੇ ਆਏ, ਉੱਥੇ ਹੀ ਦੁਬਈ ਦੇ ਹਸਪਤਾਲ ਨੇ ਨਵੀਂ ਮਿਸਾਲ ਪੇਸ਼ ਕੀਤੀ ਹੈ। ਦੁਬਈ ਦੇ ਹਸਪਤਾਲ ‘ਚ ਕੋਰੋਨਾ ਪੀੜਤ ਭਾਰਤੀ ਦਾ ਇਲਾਜ ਚੱਲਿਆ। ਮਰੀਜ਼ ਦੇ ਠੀਕ ਹੋਣ ਮਗਰੋਂ ਹਸਪਤਾਲ ਨੇ ਉਸ ਦਾ ਇੱਕ ਕਰੋੜ 52 ਲੱਖ ਰੁਪਏ ਦਾ ਬਿੱਲ ਮਾਫ ਕਰ ਦਿੱਤਾ।

ਤੇਲੰਗਾਨਾ ਦੇ ਰਹਿਣ ਵਾਲੇ 42 ਸਾਲਾ ਓਡਨਾਲਾ ਰਾਜੇਸ਼ ਦੀ ਦੁਬਈ ‘ਚ 23 ਅਪ੍ਰੈਲ ਨੂੰ ਸਿਹਤ ਖ਼ਰਾਬ ਹੋਣ ਮਗਰੋਂ ਕੋਰੋਨਾ ਟੈਸਟ ਕਰਵਾਇਆ ਗਿਆ। ਉਨ੍ਹਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਕਰੀਬ 80 ਦਿਨ ਇਲਾਜ ਚੱਲਿਆ। ਇਸ ਦੌਰਾਨ ਉਨ੍ਹਾਂ ਦਾ ਬਿੱਲ ਇੱਕ ਕਰੋੜ 52 ਲੱਖ ਰੁਪਏ ਬਣਿਆ।

ਰਾਜੇਸ਼ ਨੂੰ ਹਸਪਤਾਲ ‘ਚ ਗਲਫ ਵਰਕਰ ਪ੍ਰੋਟੈਕਸ਼ਨ ਸੁਸਾਇਟੀ ਦੇ ਮੁਖੀ ਗੁੰਢੇਲੀ ਨਰਸਿਮ੍ਹਾ ਨੇ ਦਾਖਲ ਕਰਵਾਇਆ ਸੀ। ਉਹ ਲਗਾਤਾਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਹਸਪਤਾਲ ਵੀ ਜਾਂਦੇ ਸਨ। ਉਨ੍ਹਾਂ ਨੇ ਹੀ ਰਾਜੇਸ਼ ਦੀ ਮਦਦ ਕਰਨ ਲਈ ਪੂਰੇ ਮਾਮਲੇ ਦੀ ਜਾਣਕਾਰੀ ਦੁਬਈ ‘ਚ ਭਾਰਤੀ ਦੂਤਾਵਾਸ ਦੇ ਵਾਲੰਟੀਅਰ ਸੋਮਨਾਥ ਰੈਡੀ ਨੂੰ ਦਿੱਤੀ।

ਸੋਮਨਾਥ ਰੈਡੀ ਨੇ ਦੁਬਈ ‘ਚ ਮਜਦੂਰ ਮਾਮਲਿਆਂ ਦੇ ਭਾਰਤੀ ਰਾਜਦੂਤ ਹਰਜੀਤ ਸਿੰਘ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਉਨ੍ਹਾਂ ਹਰਜੀਤ ਸਿੰਘ ਨੂੰ ਅਪੀਲ ਕੀਤੀ ਕਿ ਰਾਜੇਸ਼ ਇੰਨਾ ਪੈਸਾ ਦੇਣ ਦੇ ਅਸਮਰੱਥ ਹੈ ਤੇ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਬਾਅਦ ਰਾਜਦੂਤ ਹਰਜੀਤ ਸਿੰਘ ਨੇ ਦੁਬਈ ਹਸਪਤਾਲ ਦੇ ਪ੍ਰਸ਼ਾਸਨ ਨੂੰ ਖਤ ਲਿਖਿਆ ਜਿਸ ‘ਚ ਮਨੁੱਖੀ ਆਧਾਰ ‘ਤੇ ਬਿੱਲ ਮਾਫ ਕਰਨ ਦੀ ਮੰਗ ਕੀਤੀ।

ਹਸਪਤਾਲ ਪ੍ਰਸ਼ਾਸਨ ਨੇ ਇਸ ‘ਤੇ ਸਾਕਾਰਾਤਮਕ ਜਵਾਬ ਦਿੱਤਾ ਤੇ ਰਾਜੇਸ਼ ਦਾ ਬਿੱਲ ਮਾਫ ਕਰਦਿਆ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਲਈ ਦੁਬਈ ਤੋਂ ਭਾਰਤ ਦੀ ਮੁਫ਼ਤ ਟਿਕਟ ਦਾ ਇੰਤਜ਼ਾਮ ਕੀਤਾ ਗਿਆ। ਰਾਜੇਸ਼ ਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਦੀ 10 ਹਜ਼ਾਰ ਰੁਪਏ ਨਾਲ ਮਦਦ ਵੀ ਕੀਤੀ ਗਈ।

News Credit ABP Sanjha

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …