Home / Punjabi News / ਕੋਰੋਨਾਵਾਇਰਸ: ਮਾਸਕ ਨਾ ਲਾਉਣ ਵਾਲਿਆਂ ਤੋਂ 45 ਕਰੋੜ ਰੁਪਏ ਹੋਏ ਇਕੱਠੇ

ਕੋਰੋਨਾਵਾਇਰਸ: ਮਾਸਕ ਨਾ ਲਾਉਣ ਵਾਲਿਆਂ ਤੋਂ 45 ਕਰੋੜ ਰੁਪਏ ਹੋਏ ਇਕੱਠੇ

ਕੋਰੋਨਾਵਾਇਰਸ: ਮਾਸਕ ਨਾ ਲਾਉਣ ਵਾਲਿਆਂ ਤੋਂ 45 ਕਰੋੜ ਰੁਪਏ ਹੋਏ ਇਕੱਠੇ

ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਦਿੱਲੀ ਵਿੱਚ ਵੱਡੇ ਪੱਧਰ ’ਤੇ ਚਲਾਨ ਕੀਤੇ ਜਾ ਰਹੇ ਹਨ। ਹੁਣ ਤਕ ਦਿੱਲੀ ਵਿਚ ਮਾਸਕ ਨਾ ਲਾਉਣ ਵਾਲਿਆਂ ਖਿਲਾਫ 45 ਕਰੋੜ ਰੁਪਏ ਦੇ ਚਲਾਨ ਹੋਏ ਹਨ।

Image courtesy Abp Sanjha

ਨਵੀਂ ਦਿੱਲੀ: ਕੋਰੋਨਾ ਨਿਯਮਾਂ ਦੀ ਉਲੰਘਣਾ (Corona Guidelines) ਕਰਨ ਵਾਲੇ ਲੋਕਾਂ ਖਿਲਾਫ ਦਿੱਲੀ ਵਿੱਚ ਵੱਡੇ ਪੱਧਰ ‘ਤੇ ਚਲਾਨ (Challan) ਕੀਤੇ ਜਾ ਰਹੇ ਹਨ। ਹੁਣ ਤਕ 45 ਕਰੋੜ ਰੁਪਏ (45 Crore Rs) ਉਨ੍ਹਾਂ ਲੋਕਾਂ ਖਿਲਾਫ ਚਲਾਨ ਕੀਤੇ ਗਏ ਹਨ ਜੋ ਦਿੱਲੀ ਵਿੱਚ ਮਾਸਕ ਨਹੀਂ (Without mask) ਲਾਉਂਦੇ ਹਨ। ਦਿੱਲੀ ਸਰਕਾਰ ਨੇ ਸੋਮਵਾਰ ਨੂੰ ਹੀ ਇਹ ਜਾਣਕਾਰੀ ਦਿੱਤੀ ਹੈ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ, “ਪਿਛਲੇ ਦਿਨੀਂ 45 ਕਰੋੜ ਰੁਪਏ ਦੇ ਚਲਾਨ ਕੀਤੇ ਜਾ ਚੁੱਕੇ ਹਨ। ਜਿਹੜੇ ਲੋਕ ਮਾਸਕ ਨਹੀਂ ਲਾਉਂਦੇ ਤੇ ਸਮਾਜਕ ਦੂਰੀਆਂ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ‘ਤੇ ਅਜੇ ਵੀ ਸਖ਼ਤ ਪਾਬੰਦੀ ਹੋਵੇਗੀ। ਛੱਠ ਪੂਜਾ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਤਲਾਅ ‘ਚ ਉਤਰਨਾ ਪੈਂਦਾ ਹੈ। ਜੇਕਰ 5 ਲੋਕ ਕੋਰੋਨਾ ਪੌਜ਼ੇਟਿਵ ਹੋਏ ਤਾਂ ਹਰ ਕੋਈ ਪੌਜ਼ੇਟਿਵ ਹੋ ਜਾਵੇਗਾ। ਇੰਨਾ ਵੱਡਾ ਜੋਖਮ ਨਹੀਂ ਲਿਆ ਜਾ ਸਕਦਾ।”

ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ, “ਕੋਰੋਨਾ ਦੀ ਤੀਜੀ ਲਹਿਰ ਦਿੱਲੀ ਵਿਚ ਆ ਚੁੱਕੀ ਹੈ। ਪਹਿਲੀ ਲਹਿਰ ਜੂਨ ਵਿਚ ਆਈ ਸੀ। ਇਸ ਤੋਂ ਬਾਅਦ ਸਤੰਬਰ ਵਿਚ ਕੋਰੋਨਾ ਦੀ ਦੂਜੀ ਲਹਿਰ ਆਈ ਸੀ ਤੇ ਤੀਜੀ ਲਹਿਰ ਹੁਣ ਆ ਗਈ ਹੈ। ਤੀਜੀ ਲਹਿਰ ਦਾ ਪੀਕ ਚਲ ਰਿਹਾ ਹੈ।”

ਸਿਹਤ ਮੰਤਰੀ ਸਤੇਂਦਰ ਜੈਨ ਨੇ ਫਿਰ ਤੋਂ ਦਿੱਲੀ ਵਿੱਚ ਲੌਕਡਾਊਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਕਿਹਾ, “ਜੋ ਲੌਕਡਾਉਨ ਪਹਿਲਾਂ ਕੀਤਾ ਗਿਆ ਸੀ ਉਹ ਸਿੱਖਣ ਦੀ ਕਸਰਤ ਸੀ। ਅਸੀਂ ਉਸ ਲੋਕਡਾਉਨ ਤੋਂ ਜੋ ਸਬਕ ਸਿੱਖਿਆ ਸੀ ਉਹ ਇਹ ਸੀ ਕਿ ਲੌਕਡਾਉਨ ਤੋਂ ਫਾਇਦਾ ਲਿਆ ਜਾਣ ਵਾਲਾ ਹੈ, ਉਹ ਮਾਸਕ ਤੋਂ ਲਿਆ ਜਾ ਸਕਦਾ ਹੈ।”

ਜੈਨ ਅੱਗੇ ਕਿਹਾ, “ਹੁਣ ਤਿਉਹਾਰ ਚਲੇ ਗਏ ਹਨ। ਬਾਜ਼ਾਰਾਂ ਵਿਚ ਭੀੜ ਘੱਟ ਹੋਵੇਗੀ, ਫਿਰ ਵੀ ਥੋੜਾ ਡਰ ਰੱਖੋ ਤੇ ਮਾਸਕ ਜ਼ਰੂਰ ਪਾਓ।”

News Credit ABP Sanjha

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …