Home / Punjabi News / ਕੋਰਟ ਨੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਦਿੱਤੀ ਮਨਜ਼ੂਰੀ

ਕੋਰਟ ਨੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਦਿੱਤੀ ਮਨਜ਼ੂਰੀ

ਕੋਰਟ ਨੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਅਗਸਤਾ ਵੈਸਟਲੈਂਡ ਧਨ ਸੋਧ ਮਾਮਲੇ ‘ਚ ਕਥਿਤ ਵਿਚੌਲੇ ਰਾਜੀਵ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਸਟਿਸ ਅਰਵਿੰਦ ਕੁਮਾਰ ਨੇ ਸਕਸੈਨਾ ਨੂੰ ਸਰਕਾਰੀ ਗਵਾਹ ਬਣਨ ਦੀ ਮਨਜ਼ੂਰੀ ਦਿੱਤੀ। ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਇਸ ਤੋਂ ਪਹਿਲਾਂ ਕੋਰਟ ਨੂੰ ਕਿਹਾ ਸੀ ਕਿ ਉਸ ਨੂੰ ਸਕਸੈਨਾ ਦੇ ਸਰਕਾਰੀ ਗਵਾਹ ਬਣਨ ‘ਤੇ ਕੋਈ ਨਾਰਾਜ਼ਗੀ ਨਹੀਂ ਹੈ, ਕਿਉਂਕਿ ਇਹ ਏਜੰਸੀ ਲਈ ਬਹੁਤ ਫਾਇਦੇਮੰਦ ਹੋਵੇਗਾ। ਇਸ ਮਾਮਲੇ ‘ਚ ਸਰਕਾਰੀ ਗਵਾਹ ਬਣਨ ਦੀ ਅਪੀਲ ਕਰਨ ਵਾਲੇ ਸਕਸੈਨਾ ਨੇ 6 ਮਾਰਚ ਨੂੰ ਬੰਦ ਕਮਰੇ ‘ਚ ਹੋਈ ਸੁਣਵਾਈ ਦੌਰਾਨ ਆਪਣਾ ਬਿਆਨ ਦਰਜ ਕਰਵਾਇਆ ਸੀ, ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਦੇ ਬਿਆਨਾਂ ਦੀਆਂ ਕਾਪੀਆਂ ਇਸ ਮਾਮਲੇ ਦੀ ਸੁਣਵਾਈ ਕਰ ਰਹੇ ਵਿਸ਼ੇਸ਼ ਜੱਜ ਨੂੰ ਭੇਜੀਆਂ ਸਨ।
ਇਸ ਤੋਂ ਪਹਿਲਾਂ ਕੋਰਟ ਨੇ ਏਮਜ਼ ਵਲੋਂ ਸੌਂਪੀ ਗਈ ਰਿਪੋਰਟ ਪੜ੍ਹਨ ਤੋਂ ਬਾਅਦ ਉਨ੍ਹਾਂ ਨੂੰ ਡਾਕਟਰੀ ਆਧਾਰ ‘ਤੇ ਜ਼ਮਾਨਤ ਦੇ ਦਿੱਤੀ ਸੀ। ਦੁਬਈ ਦੀਆਂ 2 ਫਰਮਾਂ ਯੂ.ਐੱਚ.ਵਾਈ. ਸਕਸੈਨਾ ਅਤੇ ਮੈਟ੍ਰਿਕਸ ਹੋਲਡਿੰਗਜ਼ ਦੇ ਨਿਰਦੇਸ਼ਕ ਸਕਸੈਨਾ 3600 ਕਰੋੜ ਰੁਪਏ ਦੇ ਅਗਸਤਾ ਵੈਸਟਲੈਂਡ ਘਪਲੇ ‘ਚ ਈ.ਡੀ. ਵਲੋਂ ਦਾਇਰ ਦੋਸ਼ ਪੱਤਰ ‘ਚ ਨਾਮਜ਼ਦ ਲੋਕਾਂ ‘ਚ ਸ਼ਾਮਲ ਸਨ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …