Home / Punjabi News / ਕੈਪਟਨ ਵਲੋਂ ਅਨਾਜ ਦੇ ਭੰਡਾਰਨ ਲਈ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਮੰਗ

ਕੈਪਟਨ ਵਲੋਂ ਅਨਾਜ ਦੇ ਭੰਡਾਰਨ ਲਈ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਮੰਗ

ਕੈਪਟਨ ਵਲੋਂ ਅਨਾਜ ਦੇ ਭੰਡਾਰਨ ਲਈ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਮੰਗ

ਚੰਡੀਗੜ੍ਹ  : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੇ ਭੰਡਾਰਨ ਲਈ 20 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਲੇ ਢਕੇ ਗੋਦਾਮਾਂ ਦੇ ਨਿਰਮਾਣ ਦੀ ਮਨਜ਼ੂਰੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਰੂਰੀ ਦਖਲ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਗਏ ਇਕ ਪੱਤਰ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਰਤ ਸਰਕਾਰ/ਐੱਫ਼. ਸੀ. ਆਈ. ਦੀ 7 ਸਾਲਾ ਗਾਰੰਟੀ ਹੇਠ 20 ਲੱਖ ਮੀਟ੍ਰਿਕ ਟਨ ਸਮਰੱਥਾ ਵਾਲੇ ਢਕੇ ਹੋਏ ਗੋਦਾਮਾਂ ਦੇ ਨਿਰਮਾਣ ਦੀ ਆਗਿਆ ਦੇਣ ਵਾਸਤੇ ਭਾਰਤ ਸਰਕਾਰ ਦੇ ਖੁਰਾਕ ਮੰਤਰਾਲਾ ਨੂੰ ਨਿਰਦੇਸ਼ ਦੇਣ।

ਮੁੱਖ ਮੰਤਰੀ ਨੇ ਆਪਣੇ ਪੱਤਰ ‘ਚ ਕਿਹਾ ਹੈ ਕਿ ਪਿਛਲੇ ਕੁਝ ਸੀਜ਼ਨਾਂ ਦੌਰਾਨ ਅਥਾਹ ਫਸਲ ਹੋਣ ਕਾਰਨ ਪੰਜਾਬ ਤੋਂ ਅਨਾਜ ਉਠਾਉਣ ਦੀ ਰਫਤਾਰ ਬਹੁਤ ਹੌਲੀ ਰਹੀ ਹੈ। ਇਸ ਕਾਰਨ ਢਕੇ ਹੋਏ ਸਟੋਰੇਜ ਦੀ ਥਾਂ ਦੀ ਬਹੁਤ ਜ਼ਿਆਦਾ ਕਮੀ ਪੈਦਾ ਹੋ ਗਈ ਹੈ। ਨਤੀਜੇ ਵਜੋਂ ਸੂਬੇ ‘ਚੋਂ 280 ਲੱਖ ਮੀਟ੍ਰਿਕ ਟਨ ‘ਚੋਂ 100 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਇਸ ਵੇਲੇ ਖੁੱਲ੍ਹੇ ਆਸਮਾਨ ਹੇਠ ਸਟੋਰ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਗੈਰ ਮੌਸਮੀ ਮੀਂਹ ਕਾਰਨ ਇਸ ਸਾਲ ਸਥਿਤੀ ਬਹੁਤ ਗੰਭੀਰ ਬਣੀ ਰਹੀ, ਜਿਸ ਦੇ ਨਤੀਜੇ ਵਜੋਂ ਢਿੱਲ ਦਿੱਤੀਆਂ ਸਪੈਸੀਫਿਕੇਸ਼ਨਾਂ (ਯੂ.ਆਰ.ਐੱਸ.) ਦੇ ਆਧਾਰ ‘ਤੇ ਕਣਕ ਦੀ ਵਿਸ਼ੇਸ਼ ਮਾਤਰਾ ਦੀ ਖਰੀਦ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਹਾਲਾਂਕਿ ਐੱਫ਼. ਸੀ. ਆਈ. ਨੇ ਸੂਬੇ ‘ਚ ਰੇਲਵੇ ਪਟੜੀਆਂ ਦੁਆਲੇ 21 ਲੱਖ ਮੀਟ੍ਰਿਕ ਟਨ ਦੀ ਸਮਰੱਥਾ ਵਾਧੂ ਸਾਇਲੋ ਦੇ ਨਿਰਮਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਦੇ ਨਿਰਮਾਣ ਦੇ ਵਾਸਤੇ 4-5 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਸਟੋਰੇਜ ਦੀ ਢੁਕਵੀਂ ਥਾਂ ਦੀ ਕਮੀ ਦੇ ਨਤੀਜੇ ਵਜੋਂ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਆਉਂਦੇ ਸੀਜ਼ਨ ਦੌਰਾਨ ਅਣ–ਢੁੱਕਵੀਆਂ ਥਾਵਾਂ ‘ਤੇ ਕਣਕ ਦੀ ਸਟੋਰਜ ਕਰਨੀ ਪਵੇਗੀ, ਜਿਸ ਕਾਰਨ ਕਣਕ ਦੇ ਸਟਾਕ ਨੂੰ ਨੁਕਸਾਨ ਹੋਵੇਗਾ।

.

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …