Home / Punjabi News / ਕੇਜਰੀਵਾਲ, ਸਿਸੌਦੀਆ ਤੇ ਯੋਗੇਂਦਰ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ‘ਤੇ ਲੱਗੀ ਰੋਕ

ਕੇਜਰੀਵਾਲ, ਸਿਸੌਦੀਆ ਤੇ ਯੋਗੇਂਦਰ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ‘ਤੇ ਲੱਗੀ ਰੋਕ

ਕੇਜਰੀਵਾਲ, ਸਿਸੌਦੀਆ ਤੇ ਯੋਗੇਂਦਰ ਵਿਰੁੱਧ ਜਾਰੀ ਗੈਰ-ਜ਼ਮਾਨਤੀ ਵਾਰੰਟ ‘ਤੇ ਲੱਗੀ ਰੋਕ

ਨਵੀਂ ਦਿੱਲੀ— ਦਿੱਲੀ ਦੀ ਅਦਾਲਤ ਨੇ ਮਾਣਹਾਨੀ ਦੀ ਸ਼ਿਕਾਇਤ ‘ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਉੱਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਅਤੇ ਸਮਾਜਿਕ ਵਰਕਰ ਯੋਗੇਂਦਰ ਯਾਦਵ ਵਿਰੁੱਧ ਮੰਗਲਵਾਰ ਨੂੰ ਜਾਰੀ ਕੀਤੇ ਗਏ ਗੈਰ-ਜ਼ਮਾਨਤੀ ਵਾਰੰਟ ‘ਤੇ ਫਿਲਹਾਲ ਰੋਕ ਲੱਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਹਾਊਸ ਕੋਰਟ ਨੇ ਸੋਮਵਾਰ ਨੂੰ ਮਾਣਹਾਨੀ ਮਾਮਲੇ ‘ਚ ਪੇਸ਼ ਨਾ ਹੋਣ ‘ਤੇ ਕੇਜਰੀਵਾਲ, ਮਨੀਸ਼ ਅਤੇ ਆਪ ਦੇ ਸਾਬਕਾ ਨੇਤਾ ਯੋਗੇਂਦਰ ਯਾਦਵ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਵਾਰੰਟ ਰੱਦ ਕਰਵਾਉਣ ਲਈ ਕੋਰਟ ‘ਚ ਅਰਜ਼ੀ ਦਾਇਰ ਕੀਤੀ ਗਈ ਸੀ, ਜਿਸ ‘ਤੇ ਬੁੱਧਵਾਰ ਨੂੰ ਸੁਣਵਾਈ ਤੋਂ ਬਾਅਦ ਕੋਰਟ ਨੇ ਇਸ ‘ਤੇ ਰੋਕ ਲੱਗਾ ਦਿੱਤੀ। ਕੇਜਰੀਵਾਲ, ਮਨੀਸ਼ ਤੇ ਯੋਗੇਂਦਰ ਨੂੰ ਕੋਰਟ ‘ਚ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਸਨ ਪਰ ਜਿਵੇਂ ਹੀ ਇਸ ਮਾਮਲੇ ਦੀ ਸੁਣਵਾਈ ਹੋਈ, ਤਿੰਨਾਂ ‘ਚੋਂ ਕੋਈ ਵੀ ਕੋਰਟ ਨਹੀਂ ਪਹੁੰਚਿਆ। ਇੰਨਾ ਹੀ ਨਹੀਂ ਤਿੰਨਾਂ ਦੋਸ਼ੀਆਂ ਵਲੋਂ ਉਨ੍ਹਾਂ ਦੇ ਵਕੀਲ ਵੀ ਕੋਰਟ ‘ਚ ਮੌਜੂਦ ਨਹੀਂ ਸਨ। ਇਸ ਤੋਂ ਕੋਰਟ ਇੰਨਾ ਨਾਰਾਜ਼ ਹੋਇਆ ਕਿ ਮੁੱਖ ਮੰਤਰੀ ਸਮੇਤ ਤਿੰਨਾਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ।
29 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ
ਕੋਰਟ ਨੇ ਜੱਜ ਸਮਰ ਵਿਸ਼ਾਲ ਵਲੋਂ ਤਿੰਨੋਂ ਦੋਸ਼ੀਆਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਤੋਂ ਬਾਅਦ ਕੇਜਰੀਵਾਲ ਅਤੇ ਸਿਸੌਦੀਆ ਨੇ ਅਰਜ਼ੀ ਦਾਇਰ ਕਰ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਰਟ ਨੇ ਪੇਸ਼ੀ ਤੋਂ ਸਥਾਈ ਛੋਟ ਦੇ ਰੱਖੀ ਹੈ। ਇਸ ਲਈ ਵਾਰੰਟ ਰੱਦ ਕੀਤਾ ਜਾਵੇ। ਕੋਰਟ ਨੇ ਵਾਰੰਟ ਰੱਦ ਕਰਦੇ ਹੋਏ ਫਿਲਹਾਲ ਇਸ ‘ਤੇ ਰੋਕ ਲੱਗਾ ਦਿੱਤੀ। 29 ਅਪ੍ਰੈਲ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।
ਇਹ ਹੈ ਮਾਮਲਾ
ਵਕੀਲ ਸੁਰੇਂਦਰ ਸ਼ਰਮਾ ਨੇ ਕੇਜਰੀਵਾਲ, ਮਨੀਸ਼ ਅਤੇ ਯੋਗੇਂਦਰ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਕੀਤਾ ਸੀ, ਕਿਉਂਕਿ ਸੁਰੇਂਦਰ ਸ਼ਰਮਾ ਨੂੰ ਆਮ ਆਦਮੀ ਪਾਰਟੀ ਤੋਂ ਵਿਧਾਨ ਸਭਾ ਦੀ ਟਿਕਟ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਫਿਰ ਬਾਅਦ ‘ਚ ਟਿਕਟ ਕੱਟ ਦਿੱਤਾ ਗਿਆਸੀ। ਟਿਕਟ ਕੱਟਣ ਤੋਂ ਬਾਅਦ ਤਿੰਨੋਂ ਨੇਤਾਵਾਂ ਨੇ ਸੁਰੇਂਦਰ ਵਿਰੁੱਧ ਬਿਆਨ ਦਿੱਤਾ ਸੀ ਕਿ ਉਹ ਅਪਰਾਧ ਪਿੱਠਭੂਮੀ ਤੋਂ ਹੈ, ਇਸ ਲਈ ਟਿਕਟ ਕੱਟਿਆ ਗਿਆ, ਜਦੋਂ ਕਿ ਸੁਰੇਂਦਰ ਦਾ ਕਹਿਣਾ ਸੀ ਕਿ ਟਿਕਟ ਕੱਟਣ ਦੇ ਨਾਲ-ਨਾਲ ਉਨ੍ਹਾਂ ਦੀ ਵਿਅਕਤੀਗਤ ਅਕਸ ਵੀ ਖਰਾਬ ਕਰਨ ਲਈ ਇਸ ਤਰ੍ਹਾਂ ਦੀ ਬਿਆਨਬਾਜ਼ੀ ਆਪ ਨੇਤਾਵਾਂ ਵਲੋਂ ਕੀਤੀ ਗਈ।
ਸੁਰੇਂਦਰ ਨੇ ਆਪਣੀ ਮਾਣਹਾਨੀ ਪਟੀਸ਼ਨ ‘ਚ ਦੱਸਿਆ ਕਿ ਪਾਰਟੀ ਤੋਂ ਭਰੋਸਾ ਮਿਲਣ ਤੋਂ ਬਾਅਦ ਉਨ੍ਹਾਂ ਨੇ ਇਸ ਗੱਲ ਦਾ ਪ੍ਰਚਾਰ ਕੋਰਟ ਕੈਂਪਸ ਤੋਂ ਲੈ ਕੇ ਆਪਣੇ ਇਲਾਕੇ ਤੱਕ ‘ਚ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਟਿਕਟ ਮਿਲ ਰਿਹਾ ਹੈ ਅਤੇ ਬਤੌਰ ਵਿਧਾਇਕ ਉਹ ਚੋਣ ਲੜਨ ਵਾਲੇ ਹਨ। ਸੁਰੇਂਦਰ ਦਾ ਕਹਿਣਾ ਹੈ ਕਿ ਇਸ ‘ਤੇ ਉਨ੍ਹਾਂ ਨੇ ਕਾਫੀ ਪੈਸਾ ਵੀ ਖਰਚ ਕੀਤਾ ਪਰ ਬਾਅਦ ‘ਚ ਟਿਕਟ ਕੱਟੇ ਜਾਣ ਤੋਂ ਬਾਅਦ ਨਾ ਸਿਰਫ ਪਾਰਟੀ ਨੇ ਉਨ੍ਹਾਂ ਨੂੰ ਅਪਮਾਨਤ ਕੀਤਾ ਸਗੋਂ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ, ਉਸ ਨਾਲ ਉਨ੍ਹਾਂ ਦੀ ਵਿਅਕਤੀਗਤ ਅਕਸ ਵੀ ਖਰਾਬ ਹੋਈ।

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …