Home / Punjabi News / ਕੇਜਰੀਵਾਲ ਨੂੰ ਮੁੜ ਸੀ. ਐੱਮ. ਦੀ ਕੁਰਸੀ ‘ਤੇ ਦੇਖਣਾ ਚਾਹੁੰਦੇ ਨੇ ਦਿੱਲੀ ਵਾਸੀ : ਸਰਵੇ

ਕੇਜਰੀਵਾਲ ਨੂੰ ਮੁੜ ਸੀ. ਐੱਮ. ਦੀ ਕੁਰਸੀ ‘ਤੇ ਦੇਖਣਾ ਚਾਹੁੰਦੇ ਨੇ ਦਿੱਲੀ ਵਾਸੀ : ਸਰਵੇ

ਕੇਜਰੀਵਾਲ ਨੂੰ ਮੁੜ ਸੀ. ਐੱਮ. ਦੀ ਕੁਰਸੀ ‘ਤੇ ਦੇਖਣਾ ਚਾਹੁੰਦੇ ਨੇ ਦਿੱਲੀ ਵਾਸੀ : ਸਰਵੇ

ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਗਾਮੀ ਚੋਣਾਂ ‘ਚ ਦਿੱਲੀ ਦੇ ਮੁੱਖ ਮੰਤਰੀ ਦੀ ਦੌੜ ‘ਚ ਸਭ ਤੋਂ ਅੱਗੇ ਹਨ। ਇਕ ਟੀ. ਵੀ. ਚੈਨਲ ਵਲੋਂ ਦਿੱਲੀ ਵਾਸੀਆਂ ਵਿਚਾਲੇ ਕਰਵਾਏ ਗਏ ਸਰਵੇ ‘ਚ 43 ਫੀਸਦੀ ਲੋਕਾਂ ਨੇ ਸਰਕਾਰ ਦੇ ਕੰਮ ‘ਤੇ ਸੰਤੁਸ਼ਟੀ ਪ੍ਰਗਟਾਈ ਹੈ। ਓਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਬਰਕਰਾਰ ਹੈ ਅਤੇ ਦਿੱਲੀ ਦੇ ਲੋਕ 2019 ‘ਚ ਵੀ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਦੂਸਰੇ ਪਾਸੇ ਤਾਮਿਲਨਾਡੂ ‘ਚ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਸਬੰਧੀ ਸਥਿਤੀ ਵੱਖ ਹੈ। ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ‘ਚ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਸਰਕਾਰ ਵਿਰੋਧੀ ਲਹਿਰ ਨੇ ਭਾਜਪਾ ਦੀ ਸਰਕਾਰ ਨੂੰ ਦੂਰ ਕਰ ਦਿੱਤਾ ਹੈ ਪਰ ਸਰਵੇ ਮੁਤਾਬਕ ਦਿੱਲੀ ‘ਚ ਸਰਕਾਰ ਵਿਰੋਧੀ ਲਹਿਰ ਦਾ ਕੋਈ ਅਸਰ ਨਹੀਂ ਹੈ। ਕਿਉਂਕਿ ਸੀ. ਐੱਮ. ਕੇਜਰੀਵਾਲ ਅਤੇ ਉਨ੍ਹਾਂ ਦੀ ਸਰਕਾਰ ਦੀ ਪਿਛਲੇ 2 ਮਹੀਨਿਆਂ ‘ਚ ਲੋਕਪ੍ਰਿਯਤਾ ਵਧੀ ਹੈ। ਟੀ. ਵੀ. ਚੈਨਲ ਸਰਵੇ ‘ਚ ਇਹ ਗੱਲ ਸਪੱਸ਼ਟ ਹੋਈ ਹੈ। ਸਰਵੇ ‘ਚ ਅਰਵਿੰਦ ਕੇਜਰੀਵਾਲ ਅਤੇ ‘ਆਪ’ ਸਰਕਾਰ ਦੀ ਅਕਤੂਬਰ ਦੇ ਬਾਅਦ ਤੋਂ ਲੋਕਪ੍ਰਿਯਤਾ 2 ਫੀਸਦੀ ਵਧ ਗਈ ਹੈ।
ਮੌਜੂਦਾ ਸਰਵੇ ‘ਚ ਘੱਟ ਤੋਂ ਘੱਟ 49 ਫੀਸਦੀ ਲੋਕਾਂ ਨੇ ‘ਆਪ’ ਦੇ ਸੁਪਰੀਮੋ ਦਾ ਸਮਰਥਨ ਕੀਤਾ ਅਤੇ 47 ਫੀਸਦੀ ਨੇ ਵਿਰੋਧ। ‘ਆਪ’ ਸਰਕਾਰ ਨੂੰ ਉਸ ਸਮੇਂ ਬਹੁਤ ਉਤਸ਼ਾਹ ਮਿਲਿਆ ਜਦੋਂ 43 ਫੀਸਦੀ ਲੋਕਾਂ ਨੇ ਸਰਕਾਰ ਦੇ ਕੰਮ ‘ਤੇ ਸੰਤੋਸ਼ ਪ੍ਰਗਟਾਇਆ। ਇਸ ਤਰ੍ਹਾਂ 2 ਮਹੀਨਿਆਂ ‘ਚ ਉਨ੍ਹਾਂ ਦੀ ਲੋਕਪ੍ਰਿਯਤਾ ਵੀ 2 ਫੀਸਦੀ ਵਧੀ ਹੈ। 34 ਫੀਸਦੀ ਲੋਕਾਂ ਨੇ ਸਰਵੇ ‘ਚ ਆਪਣੀ ਨਿਰਾਸ਼ਾ ਪ੍ਰਗਟਾਈ ਹੈ। ਕੰਮ ਸਬੰਧੀ ਅਕਤੂਬਰ ‘ਚ 1 ਫੀਸਦੀ ਲੋਕਪ੍ਰਿਯਤਾ ‘ਚ ਕਮੀ ਆਈ ਹੈ। ਰਾਜਧਾਨੀ ਦੇ ਅਗਲੇ ਮੁੱਖ ਮੰਤਰੀ ਦੀ ਚੋਣ ਦੇ ਮੁੱਦੇ ‘ਤੇ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ 14 ਫੀਸਦੀ ਅੰਕਾਂ ਨਾਲ ਦੂਸਰੇ ਨੰਬਰ ‘ਤੇ ਰਹੇ। ਇਸ ਤਰ੍ਹਾਂ ਪਿਛਲੇ ਸਰਵੇ ਦੇ ਮੁਕਾਬਲੇ ਉਨ੍ਹਾਂ ਦੇ 5 ਅੰਕ ਵਧੇ ਹਨ। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਅਤੇ ਕੇਂਦਰੀ ਮੰਤਰੀ ਹਰਸ਼ਵਰਧਨ 12-12 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਹੇ। ਪਿਛਲੇ 2 ਮਹੀਨਿਆਂ ‘ਚ ਸ਼ੀਲਾ ਦੀਕਸ਼ਿਤ ਦੀ ਲੋਕਪ੍ਰਿਯਤਾ ‘ਚ 7 ਫੀਸਦੀ ਵਾਧਾ ਹੋਇਆ ਹੈ। ਇਹ ਦੇਖਿਆ ਗਿਆ ਹੈ ਕਿ ਅਜੇ ਮਾਕਨ ਦੇ ਦਿੱਲੀ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੀ ਦੀਕਸ਼ਿਤ ਇਸ ਅਹੁਦੇ ਦੀ ਦੌੜ ‘ਚ ਅੱਗੇ ਹਨ।
ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਸਬੰਧੀ ਵੰਡੇ ਦਿਸੇ ਦਿੱਲੀ ਵਾਸੀ
ਸਰਵੇ ‘ਚ ਦੱਸਿਆ ਗਿਆ ਹੈ ਕਿ ਰਾਜਧਾਨੀ ਦੇ ਵੋਟਰ ਆਗਾਮੀ ਲੋਕ ਸਭਾ ਚੋਣਾਂ ਲਈ ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਨੂੰ ਲੈ ਕੇ ਵੰਡੇ ਹੋਏ ਦਿਸੇ। ਉਂਝ ਦੋਵਾਂ ਵਿਚਾਲੇ ਗਠਜੋੜ ਸਬੰਧੀ ਅਜੇ ਅਟਕਲਬਾਜ਼ੀ ਹੈ। ‘ਆਪ’ ਅਤੇ ਕਾਂਗਰਸ ਨੇ ਅਜੇ ਇਸ ਮੁੱਦੇ ‘ਤੇ ਕੋਈ ਫੈਸਲਾ ਨਹੀਂ ਲਿਆ ਹੈ। ਸਰਵੇ ‘ਚ ਇਹ ਦਿਖਾਇਆ ਗਿਆ ਹੈ ਕਿ 10 ਵਿਚੋਂ 4 ਵੋਟਰਾਂ ਨੇ ਦੋਵਾਂ ਪਾਰਟੀਆਂ ਵਿਚਾਲੇ ਚੋਣਾਂ ਤੋਂ ਪਹਿਲਾਂ ਗਠਜੋੜ ਦੇ ਵਿਚਾਰ ਨੂੰ ਖਾਰਿਜ ਕਰ ਦਿੱਤਾ ਅਤੇ ਇੰਨੀ ਹੀ ਗਿਣਤੀ ‘ਚ ਵੋਟਰਾਂ ਨੇ ਇਸ ਦਾ ਸਮਰਥਨ ਕੀਤਾ। 1/5 ਵੋਟਰਾਂ ਨੇ ਕਿਹਾ ਕਿ ਸਾਨੂੰ ਨਹੀਂ ਪਤਾ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੇ ਸਾਹਮਣੇ ਕਈ ਦੂਸਰੇ ਮਾਮਲੇ ਵੀ ਹਨ। ਵੱਧ ਰਹੀ ਮਹਿੰਗਾਈ ਨੂੰ ਲੈ ਕੇ 26 ਫੀਸਦੀ ਲੋਕ ਚਿੰਤਤ ਹਨ, ਜਦਕਿ ਰੋਜ਼ਗਾਰ ‘ਤੇ 22, ਭ੍ਰਿਸ਼ਟਾਚਾਰ ‘ਤੇ 18, ਪੀਣ ਦੇ ਪਾਣੀ ‘ਤੇ 12, ਪ੍ਰਦੂਸ਼ਣ ਸਬੰਧੀ 12 ਫੀਸਦੀ ਲੋਕ ਚਿੰਤਤ ਹਨ। ਇਹ ਸਰਵੇ 27 ਦਸੰਬਰ, 2018 ਅਤੇ 3 ਜਨਵਰੀ ਵਿਚਾਲੇ ਕਰਵਾਇਆ ਗਿਆ। ਦਿੱਲੀ ਦੇ ਨਾਲ ਸੰਸਦੀ ਖੇਤਰਾਂ ‘ਚ ਇੰਟਰਵਿਊ ਰਾਹੀਂ 70 ਮੈਂਬਰੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ‘ਚ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ 67 ਸੀਟਾਂ ਮਿਲੀਆਂ ਸਨ। ਭਾਜਪਾ ਨੂੰ 3 ਅਤੇ ਕਾਂਗਰਸ ਨੂੰ ਜ਼ੀਰੋ ਸੀਟ ਮਿਲੀ ਸੀ।
ਲੋਕਪ੍ਰਿਯਤਾ ‘ਚ ਕਮੀ ਨਹੀਂ
ਦੂਸਰੀ ਪਾਸੇ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੂੰ ਮਿਲੀ ਹਾਰ ਦੇ ਬਾਵਜੂਦ ਰਾਜਧਾਨੀ ‘ਚ ਪ੍ਰਧਾਨ ਮੰਤਰੀ ਦਾ ਅਕਸ ਬਰਕਰਾਰ ਹੈ। ਸਰਵੇ ‘ਚ ਉਨ੍ਹਾਂ ਦੀ ਲੋਕਪ੍ਰਿਯਤਾ ‘ਚ ਕੋਈ ਕਮੀ ਨਹੀਂ ਆਈ ਹੈ। ਘੱਟ ਤੋਂ ਘੱਟ 49 ਫੀਸਦੀ ਲੋਕਾਂ ਨੇ ਦੇਸ਼ ਦੇ ਇਸ ਉੱਚੇ ਅਹੁਦੇ ਲਈ ਮੋਦੀ ਦਾ ਸਮਰਥਨ ਕੀਤਾ ਹੈ। 40 ਫੀਸਦੀ ਲੋਕਾਂ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪੱਖ ‘ਚ ਵੋਟ ਦਿੱਤੀ। ਸਰਵੇ ਦੀ ਲੋਕਪ੍ਰਿਯਤਾ ‘ਚ 3 ਫੀਸਦੀ ਦੀ ਕਮੀ ਆਈ ਹੈ, ਜਦਕਿ ਪ੍ਰਧਾਨ ਮੰਤਰੀ ਲੋਕਾਂ ਦੇ ਸਮਰਥਨ ਦੇ ਨਾਲ ਇਸ ਅਹੁਦੇ ‘ਤੇ ਤੀਸਰੇ ਸਥਾਨ ‘ਤੇ ਹੈ। ਰੋਚਕ ਗੱਲ ਇਹ ਹੈ ਕਿ ਕੇਜਰੀਵਾਲ ਨੂੰ ਇਸ ਅਹੁਦੇ ਲਈ ਕਾਰਗੁਜ਼ਾਰੀ ‘ਚ ਇਨ੍ਹਾਂ ਦੋ ਮਹੀਨਿਆਂ ‘ਚ ਸੰਤੋਖ ਅਤੇ ਅਸੰਤੋਖ ਵਿਚਾਲੇ 6 ਫੀਸਦੀ ਦਾ ਫਰਕ ਦਿਖਾਈ ਦਿੱਤਾ। ਇਹ ਫਰਕ ਘੱਟ ਹੋ ਕੇ 4 ਫੀਸਦੀ ਰਹਿ ਗਿਆ। ਇਸ ਤੋਂ ਸੰਕੇਤ ਮਿਲਦੇ ਹਨ ਕਿ ਲੋਕ ਕੇਂਦਰ ਦੀ ਸਰਕਾਰ ਤੋਂ ਸੰਤੁਸ਼ਟ ਹੁੰਦੇ ਜਾ ਰਹੇ ਹਨ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …