Home / Punjabi News / ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ਵਾਸੀਆਂ ਦੇ ਪਾਣੀ ਦੇ ਬਿੱਲ ਮੁਆਫ਼

ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ਵਾਸੀਆਂ ਦੇ ਪਾਣੀ ਦੇ ਬਿੱਲ ਮੁਆਫ਼

ਕੇਜਰੀਵਾਲ ਦਾ ਵੱਡਾ ਐਲਾਨ, ਦਿੱਲੀ ਵਾਸੀਆਂ ਦੇ ਪਾਣੀ ਦੇ ਬਿੱਲ ਮੁਆਫ਼

ਨਵੀਂ ਦਿੱਲੀ— ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਦਿੱਲੀ ਵਾਸੀਆਂ ਨੂੰ ਇਕ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਪਾਣੀ ਦੇ ਪੁਰਾਣੇ ਬਿੱਲ ਮੁਆਫ਼ ਕਰ ਦਿੱਤੇ ਹਨ। ਦਿੱਲੀ ਸਕੱਤਰੇਤ ’ਚ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਕੇਜਰੀਵਾਲ ਨੇ ਕਿਹਾ ਕਿ 2015 ’ਚ ਜਦੋਂ ਅਸੀਂ ਲੋਕਾਂ ਨੇ ਦਿੱਲੀ ’ਚ ਸੱਤਾ ਸੰਭਾਲੀ ਸੀ ਤਾਂ ਪਾਣੀ ਦਾ ਬੁਰਾ ਹਾਲ ਸੀ। ਪਿਛਲੇ 5 ਸਾਲਾਂ ’ਚ ਅਸੀਂ ਕਈ ਸੁਧਾਰ ਕੀਤੇ ਹਨ।
ਹਾਲੇ ਵੀ ਪਾਣੀ ਦੀ ਕਮੀ ਹੈ
58 ਫੀਸਦੀ ਖੇਤਰਾਂ ’ਚ ਪਾਣੀ ਦੀ ਪਾਈਪਲਾਈਨ ਵਿਛੀ ਸੀ, ਅਸੀਂ 93 ਫੀਸਦੀ ਏਰੀਆ ’ਚ ਪਾਈਪਲਾਈਨ ਵਿਛਾ ਦਿੱਤੀ ਹੈ। ਦਿੱਲੀ ’ਚ 1200 ਐੱਮ.ਜੀ.ਡੀ. ਦੀ ਲੋੜ ਹੈ। ਅੱਜ 940 ਐੱਮ.ਜੀ.ਡੀ. ਪਾਣੀ ਦੀ ਸਪਲਾਈ ਹੋਈ ਹੈ। ਹਾਲੇ ਵੀ ਪਾਣੀ ਦੀ ਕਮੀ ਹੈ। ਦਿੱਲੀ ਨੂੰ ਟੈਂਕਰ ਮਾਫ਼ੀਆ ਤੋਂ ਛੁਟਕਾਰਾ ਮਿਲ ਗਿਆ ਹੈ।
ਹੁਣ ਕਿਸੇ ਵਿਧਾਇਕ ਦੇ ਟੈਂਕਰ ਨਹੀਂ ਚੱਲਦੇ
ਹੁਣ ਕਿਸੇ ਵਿਧਾਇਕ ਦੇ ਟੈਂਕ ਨਹੀਂ ਚੱਲਦੇ ਹਨ। 900 ਐੱਮ.ਜੀ.ਡੀ. ਪਾਣੀ ’ਚੋਂ 600 ਐੱਮ.ਜੀ.ਡੀ. ਪਾਣੀ ਪਹੁੰਚਦਾ ਸੀ। ਇਸ ਪਾਣੀ ਦੀ ਨਿਗਰਾਨੀ ਲਈ 3000 ਫਲੋ ਮੀਟਰ ਲਗਾਏ ਗਏ ਹਨ। ਹੁਣ ਸਾਡੀ ਯੋਜਨਾ ਹੈ ਕਿ ਦਿੱਲੀ ਨੂੰ 24 ਘੰਟੇ ਪਾਣੀ ਮਿਲੇ। ਇਸ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਹੜ੍ਹ ਦੇ ਪਾਣੀ ਨੂੰ ਰੋਕਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਡੀ.ਡੀ.ਏ. (ਦਿੱਲੀ ਵਿਕਾਸ ਅਥਾਰਟੀ) ਤੋਂ ਨਵੀਂ ਝੀਲਾਂ ਮਿਲੀਆਂ ਹਨ।
ਪੂਰੀ ਤਰ੍ਹਾਂ ਮੁਆਫ਼ ਕੀਤਾ ਜਾਵੇਗਾ ਬਿੱਲ
30 ਤੋਂ ਲੈ ਕ 40 ਫੀਸਦੀ ਪ੍ਰੋਡਕਸ਼ਨ ਵਧਾਇਆ ਜਾਵੇਗਾ। ਅੱਜ ਸਾਡੇ ਕੋਲ ਪਾਣੀ ਦੇ ਬਿੱਲ ਦੇ ਏਰੀਅਰ ਬਹੁਤ ਵਧ ਹੋ ਗਏ ਹਨ। 5 ਤੋਂ 7 ਸਾਲ ਦੇ ਲੋਕਾਂ ਦੇ ਬਿੱਲ ਪੈਂਡਿੰਗ ਹਨ। ਇਨ੍ਹਾਂ ਨੂੰ ਮੁਆਫ਼ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਘਰ ’ਚ ਚਾਲੂ ਮੀਟਰ ਹਨ, ਉਨ੍ਹਾਂ ਨੂੰ ਲਾਭ ਮਿਲੇਗਾ। 30 ਸਤੰਬਰ ਤੱਕ ਜੋ ਵੀ ਆਪਣਾ ਮੀਟਰ ਲਗਵਾ ਲਵੇਗਾ। ਉਸ ਨੂੰ ਵੀ ਇਸ ਦਾ ਲਾਭ ਮਿਲ ਸਕੇਗਾ। ਈ ਤੋਂ ਐੱਚ. ਸ਼੍ਰੇਣੀ ਤੱਕ ਦਾ ਬਿੱਲ ਪੂਰੀ ਤਰ੍ਹਾਂ ਮੁਆਫ਼ ਕੀਤਾ ਜਾਵੇਗਾ। ਏ ਅਤੇ ਬੀ ਨੂੰ ਵੀ ਇਸ ਦਾ ਲਾਭ ਮਿਲੇਗਾ। ਵਪਾਰਕ ਮੀਟਰਾਂ ਨੂੰ ਵੀ ਛੋਟ ਦਿੱਤੀ ਜਾਵੇਗੀ।
600 ਕਰੋੜ ਦਾ ਮਿਲੇਗਾ ਲਾਭ
ਸਰਕਾਰ ਨੂੰ 600 ਕਰੋੜ ਦਾ ਮਾਲੀਆ ਲਾਭ ਮਿਲੇਗਾ। ਇਸ ਯੋਜਨਾ ਨਾਲ ਸਾਢੇ 13 ਲੱਖ ਉਪਭੋਗਤਾਵਾਂ ਨੂੰ ਲਾਭ ਮਿਲੇਗਾ। ਇਸ ਸਮੇਂ 2500 ਕਰੋੜ ਦਾ ਏਰੀਅਰ ਘਰੇਲੂ ਮੀਟਰ ਅਤੇ 1500 ਕਰੋੜ ਵਪਾਰਕ ਮੀਟਰਾਂ ਦਾ ਏਰੀਅਰ ਬਕਾਇਆ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …