Home / Punjabi News / ਕੇਂਦਰੀ ਵਿੱਤ ਮੰਤਰਾਲੇ ਨੇ ਸੋਨੇ ਤੇ ਚਾਂਦੀ ’ਤੇ ਦਰਾਮਦ ਡਿਊਟੀ 10 ਫ਼ੀਸਦ ਤੋਂ ਵਧਾ ਕੇ 15% ਕੀਤੀ

ਕੇਂਦਰੀ ਵਿੱਤ ਮੰਤਰਾਲੇ ਨੇ ਸੋਨੇ ਤੇ ਚਾਂਦੀ ’ਤੇ ਦਰਾਮਦ ਡਿਊਟੀ 10 ਫ਼ੀਸਦ ਤੋਂ ਵਧਾ ਕੇ 15% ਕੀਤੀ

ਨਵੀਂ ਦਿੱਲੀ, 23 ਜਨਵਰੀ
ਵਿੱਤ ਮੰਤਰਾਲੇ ਨੇ ਸੋਨੇ, ਚਾਂਦੀ ਅਤੇ ਕੀਮਤੀ ਧਾਤ ਦੇ ਸਿੱਕਿਆਂ ‘ਤੇ ਦਰਾਮਦ ਡਿਊਟੀ ਮੌਜੂਦਾ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਹੈ। ਅਧਿਕਾਰਤ ਨੋਟੀਫਿਕੇਸ਼ਨ ਮੁਤਾਬਕ ਸੋਨੇ-ਚਾਂਦੀ ਦੀਆਂ ਧਾਤਾਂ ਅਤੇ ਕੀਮਤੀ ਧਾਤ ਦੇ ਸਿੱਕਿਆਂ ‘ਤੇ ਹੁਣ 15 ਫੀਸਦੀ ਦਰਾਮਦ ਡਿਊਟੀ ਲੱਗੇਗੀ। ਇਸ ਵਿੱਚ 10 ਫੀਸਦੀ ਬੇਸਿਕ ਕਸਟਮ ਡਿਊਟੀ (ਬੀਸੀਡੀ) ਅਤੇ ਪੰਜ ਫੀਸਦੀ ਏਆਈਡੀਸੀ (ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਸੈੱਸ) ਸ਼ਾਮਲ ਹੈ। ਸਮਾਜ ਭਲਾਈ ਸਰਚਾਰਜ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।

The post ਕੇਂਦਰੀ ਵਿੱਤ ਮੰਤਰਾਲੇ ਨੇ ਸੋਨੇ ਤੇ ਚਾਂਦੀ ’ਤੇ ਦਰਾਮਦ ਡਿਊਟੀ 10 ਫ਼ੀਸਦ ਤੋਂ ਵਧਾ ਕੇ 15% ਕੀਤੀ appeared first on Punjabi Tribune.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …