Home / Punjabi News / ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੜ ਮੱਲੀਆਂ ਪਟੜੀਆਂ, ਦੁਚਿੱਤੀ ‘ਚ ਰੇਲਵੇ ਮਹਿਕਮਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੜ ਮੱਲੀਆਂ ਪਟੜੀਆਂ, ਦੁਚਿੱਤੀ ‘ਚ ਰੇਲਵੇ ਮਹਿਕਮਾ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਮੁੜ ਮੱਲੀਆਂ ਪਟੜੀਆਂ, ਦੁਚਿੱਤੀ ‘ਚ ਰੇਲਵੇ ਮਹਿਕਮਾ

ਜੈਤੋ : ਖੇਤੀਬਾੜੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਨੇ ਫ਼ਿਰ ਰੇਲ ਪਟੜੀਆਂ ‘ਤੇ ਧਾਵਾ ਬੋਲਿਆ ਹੈ।ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਰੇਲ

Image Courtesy :jagbani(punjabkesari)

ਪਟੜੀਆਂ ‘ਤੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਯਾਤਰੀ ਗੱਡੀਆਂ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ ਅਤੇ ਮਾਲ ਗੱਡੀ ਨੂੰ ਨਹੀਂ ਰੋਕਿਆ ਜਾਵੇਗਾ।
ਇਸ ਦੇ ਨਾਲ ਹੀ ਫਿਰੋਜ਼ਪੁਰ ਰੇਲ ਮੰਡਲ ਦੇ ਵਧੀਕ ਮੈਨੇਜਰ ਵੀ.ਪੀ. ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਭਰੋਸੇ ਤੋਂ ਬਾਅਦ ਰੇਲਵੇ ਨੇ ਰੇਲ ਗੱਡੀਆਂ ਨੂੰ ਚਲਾਉਣ ਦਾ ਫ਼ੈਸਲਾ ਕੀਤਾ ਹੈ। ਅੱਜ ਤੜਕੇ 3 ਵਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੋਕਾਂ ਨੇ ਫ਼ਿਰ ਜੰਡਿਆਲਾ ਵਿਖੇ ਰੇਲ ਮਾਰਗ ‘ਤੇ ਧਰਨਾ ਦਿੱਤਾ, ਜਿਸ ਕਾਰਨ ਮੁੰਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਗੋਲਡਨ ਟੈਂਪਲ ਐਕਸਪ੍ਰੈਸ ਨੂੰ ਬਿਆਸ-ਤਰਨ ਤਾਰਨ ਰਸਤੇ ਰਾਹੀਂ ਭੇਜਿਆ ਗਿਆ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਉਹ ਰੇਲ ਨੂੰ ਵੇਖਣਗੇ ਅਤੇ ਫ਼ਿਰ ਉਹ ਇਸ ਨੂੰ ਜਾਣ ਦੇਣਗੇ।ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਮਾਲ ਗੱਡੀ ਨੂੰ ਹੀ ਚੱਲਣ ਦੇਣਗੇ।ਮੰਡਲ ਦੇ ਵਧੀਕ ਮੈਨੇਜਰ ਵੀ.ਪੀ.ਸਿੰਘ ਨੇ ਰੇਲ ਗੱਡੀਆਂ ਦੇ ਸੰਚਾਲਨ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜਿਹੀ ਸਥਿਤੀ ‘ਚ ਰੇਲ ਗੱਡੀਆਂ ਚਲਾਉਣਾ ਸੰਭਵ ਨਹੀਂ ਹੈ।

News Credit :jagbani(punjabkesari)

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …