Home / Punjabi News / ਕਿਸਾਨਾਂ ਦੇ ਚੱਕਾ ਜਾਮ ‘ਚ ਪਹੁੰਚੇ ਪੰਜਾਬੀ ਗਾਇਕ ਜੱਸ ਬਾਜਵਾ, ਪਸੰਦ ਆਇਆ ਕੈਪਟਨ ਦਾ ਦਿੱਲੀ ਐਕਸ਼ਨ

ਕਿਸਾਨਾਂ ਦੇ ਚੱਕਾ ਜਾਮ ‘ਚ ਪਹੁੰਚੇ ਪੰਜਾਬੀ ਗਾਇਕ ਜੱਸ ਬਾਜਵਾ, ਪਸੰਦ ਆਇਆ ਕੈਪਟਨ ਦਾ ਦਿੱਲੀ ਐਕਸ਼ਨ

ਕਿਸਾਨਾਂ ਦੇ ਚੱਕਾ ਜਾਮ ‘ਚ ਪਹੁੰਚੇ ਪੰਜਾਬੀ ਗਾਇਕ ਜੱਸ ਬਾਜਵਾ, ਪਸੰਦ ਆਇਆ ਕੈਪਟਨ ਦਾ ਦਿੱਲੀ ਐਕਸ਼ਨ

ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਅੱਜ ਸੂਬੇ ਭਰ ‘ਚ ‘ਚੱਕਾ ਜਾਮ’ ਕਰ ਦਿੱਤਾ। ਇਸ ਦੌਰਾਨ ਸਮਰਾਲਾ ‘ਚ ਲਗਾਏ ਗਏ ਧਰਨੇ ‘ਚ ਪੰਜਾਬੀ ਕਲਾਕਾਰ ਜੱਸ ਬਾਜਵਾ ਸ਼ਾਮਲ ਹੋਏ।

Image courtesy Abp Sanjha

ਸਮਰਾਲਾ: ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਬਿੱਲ ਰੱਦ ਕਰਵਾਉਣ ਲਈ ਅੱਜ ਸੂਬੇ ਭਰ ‘ਚ ‘ਚੱਕਾ ਜਾਮ’ ਕਰ ਦਿੱਤਾ। ਇਸ ਦੌਰਾਨ ਸਮਰਾਲਾ ‘ਚ ਲਗਾਏ ਗਏ ਧਰਨੇ ‘ਚ ਪੰਜਾਬੀ ਕਲਾਕਾਰ ਜੱਸ ਬਾਜਵਾ ਸ਼ਾਮਲ ਹੋਏ। ਜੱਸ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਐਮਐਲਏ ਨੂੰ ਨਾਲ ਲੈ ਕੇ ਯੰਤਰ ਮੰਤਰ ‘ਤੇ ਬੈਠੇ ਹਨ, ਜੋ ਬਹੁਤ ਵਧੀਆ ਗੱਲ ਹੈ।

ਬਾਜਵਾ ਨੇ ਕਿਹਾ ਕਿ ਉਹ ਮੀਡੀਆ ਰਾਹੀਂ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਯੰਤਰ ਮੰਤਰ ਅੱਗੇ ਪੱਕੇ ਧਰਨੇ ‘ਤੇ ਬੈਠਣ ਤੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਨ ਕਿ ਉਥੇ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਬੈਠਣ, ਜਿਸ ਨਾਲ ਮੋਦੀ ਸਰਕਾਰ ਦੇ ਨੱਕ ‘ਚ ਦਮ ਹੋ ਜਾਵੇ।

ਉਨ੍ਹਾਂ ਕਿਹਾ ਕਿ ਸੰਘਰਸ਼ ਹੋਰ ਤਿੱਖਾ ਕਰਨਾ ਪਵੇਗਾ। ਉਧਰ ਕਿਸਾਨਾਂ ਨੇ ਕੇਂਦਰ ਸਰਕਾਰ ’ਤੇ ਹੱਲਾ ਬੋਲਦੇ ਹੋਏ ਕਿਹਾ ਕਿ ਕੇਂਦਰ ਕਿਸਾਨ ਅੰਦੋਲਨ ਦੀ ਅਹਿਮੀਅਤ ਨੂੰ ਸਮਝਦੇ ਹੋਏ ਖੇਤੀ ਬਿੱਲ ਵਾਪਸ ਲਏ ਜਾਣ ਦਾ ਫ਼ੈਸਲਾ ਲਵੇ।

News Credit ABP Sanjha

Check Also

ਲਹਿਰਾਗਾਗਾ: ਰੇਲ ਗੱਡੀ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਰਮੇਸ਼ ਭਾਰਦਵਾਜ ਲਹਿਰਾਗਾਗਾ, 28 ਮਾਰਚ ਦੇਰ ਰਾਤ ਨੌਜਵਾਨ ਦੀ ਸਵਾਰੀ ਗੱਡੀ ਹੇਠ ਆਉਣ ਕਰਕੇ ਮੌਤ …