Home / Punjabi News / ਕਿਰਿਤ ਸੋਮੱਈਆ ਨੇ ਸੀਬੀਆਈ ਤੇ ਈਡੀ ਦੇ ਨਾਂ ’ਤੇ ਕੰਪਨੀਆਂ ਤੋਂ ਚੰਦੇ ਵਜੋਂ ਕਰੋੜਾਂ ਦੀ ਵਸੂਲੀ ਕੀਤੀ: ਸੰਜੇ ਰਾਊਤ

ਕਿਰਿਤ ਸੋਮੱਈਆ ਨੇ ਸੀਬੀਆਈ ਤੇ ਈਡੀ ਦੇ ਨਾਂ ’ਤੇ ਕੰਪਨੀਆਂ ਤੋਂ ਚੰਦੇ ਵਜੋਂ ਕਰੋੜਾਂ ਦੀ ਵਸੂਲੀ ਕੀਤੀ: ਸੰਜੇ ਰਾਊਤ

ਮੁੰਬਈ, 10 ਮਈ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਅੱਜ ਦੋਸ਼ ਲਾਇਆ ਕਿ ਭਾਜਪਾ ਆਗੂ ਕਿਰਿਤ ਸੋਮੱਈਆ ਨੇ ਸੀਬੀਆਈ ਤੇ ਈਡੀ ਦੇ ਰਾਡਾਰ ਅਧੀਨ ਕੰਪਨੀਆਂ ਤੋਂ ਚੰਦੇ ਦੇ ਰੂਪ ਵਿੱਚ ਕਰੋੜਾਂ ਦੀ ਵਸੂਲੀ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸੋਮੱਈਆ ਦੀ ਅਗਵਾਈ ਹੇਠਲੇ ‘ਯੁਵਕ ਪ੍ਰਤੀਸ਼ਠਾਨ’ ਨੂੰ ਕਈ ਕੰਪਨੀਆਂ ਤੋਂ ਸ਼ੱਕੀ ਚੰਦੇ ਮਿਲੇ ਹਨ ਜਿਨ੍ਹਾਂ ਦੀ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਮੈਟਰੋ ਡੇਅਰੀ ਕਥਿਤ ਬੇਨਿਯਮੀਆਂ ਕਾਰਨ ਕੇਂਦਰੀ ਏਜੰਸੀਆਂ ਦੀ ਰਾਡਾਰ ਹੇਠ ਹੈ। ਉਨ੍ਹਾਂ ਦੱਸਿਆ ਕਿ ਸਾਲ 2019 ਵਿੱਚ ਕਿਰਿਤ ਸੋਮੱਈਆ ਨੂੰ ਇਸ ਕੰਪਨੀ ਤੋਂ ਕਈ ਲੱਖ ਰੁਪਏ ਮਿਲੇ ਸਨ। ਅਜਿਹੀਆਂ ਕੰਪਨੀਆਂ ‘ਯੁਵਕ ਪ੍ਰਤਿਸ਼ਠਾਨ’ ਨੂੰ ਲੱਖਾਂ-ਕਰੋੜਾਂ ਰੁਪਏ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ 172 ਦੇ ਕਰੀਬ ਕੰਪਨੀਆਂ ਹਨ।


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …