ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਫਰਵਰੀ
ਇੱਥੋਂ ਦੇ ਡੀਏਵੀ ਕਾਲਜ ਸੈਕਟਰ 10 ਵਿੱਚ ਅਥਲੈਟਿਕਸ ਮੀਟ ਕਰਵਾਈ ਗਈ ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਜੋਤਿਰਮਯ ਖੱਤਰੀ ਵੱਲੋਂ ਝੰਡਾ ਲਹਿਰਾਉਣ ਨਾਲ ਹੋਈ। ਇਸ ਮੌਕੇ 100 ਮੀਟਰ ਅਤੇ 200 ਮੀਟਰ ਦੌੜ, ਲੰਬੀ ਛਾਲ, ਸ਼ਾਟ ਪੁਟ, ਬੋਰੀ ਦੌੜ, ਰੱਸਾਕਸ਼ੀ ਸਮੇਤ ਕਈ ਮੁਕਾਬਲੇ ਹੋਏ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਨੇ ਹਾਜ਼ਰੀ ਭਰੀ ਤੇ ਜੇਤੂਆਂ ਨੂੰ ਇਨਾਮ ਵੰਡੇ। ਉਨ੍ਹਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅਮਨਿੰਦਰ ਮਾਨ ਦੇ ਯਤਨਾਂ ਨਾਲ ਅਥਲੈਟਿਕ ਮੀਟ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। 100 ਮੀਟਰ ਦੌੜ ਵਿੱਚ: ਲੜਕਿਆਂ ਦੇ ਵਰਗ ਵਿੱਚ ਤਪਤੇਸ਼ (ਬੀਏ ਦੂਜਾ) ਨੇ ਸੋਨ ਤਮਗਾ ਜਿੱਤਿਆ ਜਦੋਂ ਕਿ ਲੜਕੀਆਂ ਵਿੱਚੋਂ ਮਹਿਕ ਠਾਕੁਰ (ਬੀਏ ਪਹਿਲਾ) ਨੇ ਪਹਿਲਾ ਅਤੇ ਬੀਏ ਪਹਿਲਾ ਸਮੈਸਟਰ ਨੇ ਦੂਜਾ ਸਥਾਨ ਹਾਸਲ ਕੀਤਾ।
Source link
Asian Tribune Your Multilingual Newspaper covering World and local news News