ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਜੂਨ
ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ ਕਾਲਜਾਂ ਦੇ ਖੇਡ ਵਿੰਗਾਂ ਲਈ ਖਿਡਾਰੀਆਂ ਦੀ ਚੋਣ ਕਰਨ ਲਈ ਖੇਡ ਵਿਭਾਗ ਪੰਜਾਬ ਵੱਲੋਂ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਵੱਖ-ਵੱਖ 20 ਖੇਡਾਂ ਦੇ ਟਰਾਇਲ ਕਰਵਾਏ ਗਏ। ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣ ਲਈ ਮੌਕੇ ’ਤੇ 346 ਖਿਡਾਰੀ ਪਹੁੰਚੇ।
ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਾਲਜਾਂ ਵਿੱਚ ਸਪੋਰਟਸ ਵਿੰਗ ਸਕੀਮ ਅਧੀਨ ਚੁਣੇ ਜਾਣ ਵਾਲੇ ਖਿਡਾਰੀਆਂ/ਖਿਡਾਰਨਾਂ ਨੂੰ ਖੇਡਾਂ ਦਾ ਸਾਮਾਨ, ਟਰੇਨਿੰਗ ਅਤੇ ਰੈਜੀਡੈਂਸ਼ੀਅਲ ਖਿਡਾਰੀਆਂ ਨੂੰ 225 ਰੁਪਏ ਅਤੇ ਡੇਅ-ਸਕਾਲਰ ਨੂੰ 125 ਰੁਪਏ ਪ੍ਰਤੀ ਖਿਡਾਰੀ, ਪ੍ਰਤੀ ਦਿਨ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ ਦਿੱਤੀ ਜਾਵੇਗੀ। ਇਨ੍ਹਾਂ ਟਰਾਇਲਾਂ ਵਿੱਚ 185 ਲੜਕੇ ਅਤੇ 161 ਲੜਕੀਆਂ ਸ਼ਾਮਲ ਸਨ। ਇਸ ਦੌਰਾਨ ਟਰਾਇਲਾਂ ਵਿੱਚੋਂ ਅਥਲੈਟਿਕਸ ਲਈ 39, ਬਾਸਕਟਬਾਲ ਲਈ 16, ਬੈਡਮਿੰਟਨ ਲਈ 3, ਬਾਕਸਿੰਗ ਲਈ 16, ਸਾਈਕਲਿੰਗ ਲਈ 4, ਫੁੱਟਬਾਲ ਲਈ 52, ਹਾਕੀ ਲਈ 52, ਹੈਂਡਬਾਲ ਲਈ 18, ਜੂਡੋ ਲਈ 4, ਕਬੱਡੀ ਲਈ 29, ਖੋ-ਖੋ ਲਈ 13, ਲਾਅਨ ਟੈਨਿਸ ਲਈ 1, ਤੈਰਾਕੀ ਲਈ 4, ਟੇਬਲ ਟੈਨਿਸ ਲਈ 2, ਵਾਲੀਬਾਲ ਲਈ 37, ਵੇਟ ਲਿਫਟਿੰਗ ਲਈ 39 ਜਦਕਿ ਕੁਸ਼ਤੀ ਲਈ 17 ਖਿਡਾਰੀਆਂ ਨੇ ਸ਼ਿਰਕਤ ਕੀਤੀ।
The post ਕਾਲਜਾਂ ਦੇ ਖੇਡ ਵਿੰਗਾਂ ਦੀ ਚੋਣ ਲਈ ਹੋਏ ਟਰਾਇਲਾਂ ’ਚ 346 ਖਿਡਾਰੀ ਪੁੱਜੇ appeared first on Punjabi Tribune.
Source link
Asian Tribune Your Multilingual Newspaper covering World and local news News