Home / Punjabi News / ਕਾਂਗਰਸ ਲਈ ‘ਸਿਰਦਰਦੀ’ ਬਣੇ ਨਵਜੋਤ ਸਿੱਧੂ : ਗਰੇਵਾਲ

ਕਾਂਗਰਸ ਲਈ ‘ਸਿਰਦਰਦੀ’ ਬਣੇ ਨਵਜੋਤ ਸਿੱਧੂ : ਗਰੇਵਾਲ

ਲੁਧਿਆਣਾ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਬਿਜਲੀ ਮਹਿਕਮਾ ਅਜੇ ਤੱਕ ਨਾ ਸੰਭਾਲਣ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਬਾਰੇ ਲੁਧਿਆਣਾ ਤੋਂ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਹਾਲਾਂਕਿ ਉਹ ਉਨ੍ਹਾਂ ਦੀ ਪਾਰਟੀ ਦੀ ਮਾਮਲਾ ਹੈ ਪਰ ਨਵਜੋਤ ਸਿੱਧੂ ਕਾਂਗਰਸ ਲਈ ਸਿਰਦਰਦੀ ਬਣ ਗਏ ਹਨ।
ਗਰੇਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਨਾ ਤਾਂ ਮੰਤਰੀ ਦਾ ਅਹੁਦਾ ਛੱਡਣਾ ਚਾਹੁੰਦੇ ਹਨ ਅਤੇ ਨਾ ਹੀ ਕਾਂਗਰਸ ਦੀਆਂ ਨੀਤੀਆਂ ਮੁਤਾਬਕ ਕੰਮ ਕਰ ਪਾ ਰਹੇ ਹਨ। ਸਿੱਧੂ ਦੇ ਲੁਧਿਆਣਾ ਦੀਆਂ ਕੰਧਾਂ ‘ਤੇ ਲੱਗੇ ਪੋਸਟਰਾਂ ‘ਤੇ ਬੋਲਦਿਆਂ ਗਰੇਵਾਲ ਨੇ ਕਿਹਾ ਹੈ ਕਿ ਕਾਂਗਰਸ, ਸਿੱਧੂ ਦੀਆਂ ਮਨਮਾਨੀਆਂ ਸਹਿ ਰਹੀ ਹੈ ਅਤੇ ਕੈਪਟਨ ਖੁਦ ਦਬਾਅ ‘ਚ ਹਨ, ਇਸ ਲਈ ਉਹ ਸਿੱਧੂ ਨੂੰ ਕੈਬਨਿਟ ‘ਚੋਂ ਬਾਹਰ ਨਹੀਂ ਕੱਢ ਰਹੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਿੱਧੂ ਸਾਹਿਬ ਕੈਪਟਨ ਦੀਆਂ ਨੀਤੀਆਂ ਤੋਂ ਖੁਸ਼ ਨਹੀਂ ਹਨ ਤਾਂ ਫਿਰ ਪਾਰਟੀ ਕਿਉਂ ਨਹੀਂ ਛੱਡ ਦਿੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀਆਂ ਨਜ਼ਦੀਕੀਆਂ ਭਾਵੇਂ ਹੀ ਨਵਜੋਤ ਸਿੱਧੂ ਨਾਲ ਵੱਧ ਹਨ ਪਰ ਰਾਹੁਲ ਵੀ ਹੁਣ ਆਪਣੀ ਖੁਦ ਦੀ ਸੀਟ ਹਾਰਨ ਤੋਂ ਬਾਅਦ ਕਮਜ਼ੋਰ ਨਜ਼ਰ ਆ ਰਹੇ ਹਨ।

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …