Home / World / ਕਾਂਗਰਸ ਬੈਠਕ ‘ਚ ਅਚਾਨਕ ਡਿੱਗ ਗਏ ਅਗਨੀਹੋਤਰੀ, ਉੱਡੇ ਸਾਰਿਆਂ ਦੇ ਹੋਸ਼

ਕਾਂਗਰਸ ਬੈਠਕ ‘ਚ ਅਚਾਨਕ ਡਿੱਗ ਗਏ ਅਗਨੀਹੋਤਰੀ, ਉੱਡੇ ਸਾਰਿਆਂ ਦੇ ਹੋਸ਼

ਕਾਂਗਰਸ ਬੈਠਕ ‘ਚ ਅਚਾਨਕ ਡਿੱਗ ਗਏ ਅਗਨੀਹੋਤਰੀ, ਉੱਡੇ ਸਾਰਿਆਂ ਦੇ ਹੋਸ਼

4ਊਨਾ— ਉਦਯੋਗ, ਮਜ਼ਦੂਰ ਅਤੇ ਰੋਜ਼ਗਾਰ ਮੰਤਰੀ ਮੁਕੇਸ਼ ਅਗਨੀਹੋਤਰੀ ਦੇਰ ਰਾਤ ਝਲੇੜਾ ਕੋਲ ਬਲਾਕ ਕਾਂਗਰਸ ਕਮੇਟੀ ਦੀ ਬੈਠਕ ‘ਚ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਸਿਹਤ ਵਿਗੜਨ ਨਾਲ ਉਹ ਮੰਚ ‘ਤੇ ਡਿੱਗ ਗਏ।
ਜਾਣਕਾਰੀ ਅਨੁਸਾਰ ਮੰਤਰੀ ਦੇ ਸਟਾਫ ਦੇ ਮੈਂਬਰਾਂ ਅਤੇ ਵਰਕਰਾਂ ਨੇ ਤੁਰੰਤ ਉਨ੍ਹਾਂ ਨੂੰ ਖੇਤਰੀ ਹਸਪਤਾਲ ਊਨਾ ਪਹੁੰਚਾਇਆ। ਇੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਹਾਲਤ ‘ਚ ਫਿਲਹਾਲ ਸੁਧਾਰ ਹੈ। ਮੰਤਰੀ ਦੇ ਅਸਵਸਥ ਹੋਣ ਦੀ ਸੂਚਨਾ ਮਿਲਦੇ ਹੀ ਹਸਪਤਾਲ ‘ਚ ਉਨ੍ਹਾਂ ਦੇ ਸਮਰਥਕਾਂ ਦੀ ਭੀੜ ਲੱਗ ਗਈ। ਉਨ੍ਹਾਂ ਦਾ ਐਮਰਜੈਂਸੀ ‘ਚ ਇਲਾਜ ਚੱਲ ਰਿਹਾ ਹੈ।
ਸੀ.ਐੱਮ.ਓ. ਡਾ. ਅਸ਼ੋਕ ਦਰੋਚ ਦਾ ਕਹਿਣਾ ਹੈ ਕਿ ਉਦਯੋਗ ਮੰਤਰੀ ਦੀ ਸਿਹਤ ‘ਚ ਹੁਣ ਸੁਧਾਰ ਹੈ ਅਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੇਰ ਰਾਤ ਉਨ੍ਹਾਂ ਨੂੰ ਐਮਰਜੈਂਸੀ ਤੋਂ ਸਪੈਸ਼ਲ ਵਾਰਡ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।

Check Also

Donald Trump may cause problems for China before he leaves presidency: Experts

Donald Trump may cause problems for China before he leaves presidency: Experts

WASHINGTON: With US President Donald Trump showing no signs that he will leave office gracefully after …