Home / Punjabi News / ਕਸ਼ਮੀਰੀ IAS ਦਾ ਅਸਤੀਫਾ ਮੋਦੀ ਸਰਕਾਰ ਲਈ ਕਲੰਕ: ਚਿਦਾਂਬਰਮ

ਕਸ਼ਮੀਰੀ IAS ਦਾ ਅਸਤੀਫਾ ਮੋਦੀ ਸਰਕਾਰ ਲਈ ਕਲੰਕ: ਚਿਦਾਂਬਰਮ

ਕਸ਼ਮੀਰੀ IAS ਦਾ ਅਸਤੀਫਾ ਮੋਦੀ ਸਰਕਾਰ ਲਈ ਕਲੰਕ: ਚਿਦਾਂਬਰਮ

ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਸ਼ਮੀਰੀ ਆਈ. ਏ. ਐੱਸ. ਅਧਿਕਾਰੀ ਸ਼ਾਹ ਫੈਜ਼ਲ ਦੇ ਅਸਤੀਫਾ ਦੇਣ ਦੇ ਫੈਸਲੇ ਨੂੰ ਲੈ ਕੇ ਵੀਰਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਇਸ ਕਦਮ ਨਾਲ ਦੁਨੀਆ ਉਨ੍ਹਾਂ ਦੇ ਦੁੱਖਾਂ ਅਤੇ ਗੁੱਸੇ ਦੀ ਭਾਵਨਾ ਵਲ ਧਿਆਨ ਦੇਵੇਗੀ।ਟਵੀਟ ਰਾਹੀਂ ਚਿਦਾਂਬਰਮ ਨੇ ਕਿਹਾ ਕਿ ਪਹਿਲੇ ਕਸ਼ਮੀਰੀ ਆਈ. ਏ. ਐੱਸ. ਟਾਪਰ ਰਹੇ ਫੈਜ਼ਲ ਨੇ ਜੋ ਕੁਝ ਵੀ ਕਿਹਾ ਹੈ, ਉਹ ਨਰਿੰਦਰ ਮੋਦੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਾ ਹੈ।ਫੈਜ਼ਲ ਦਾ ਫੈਸਲਾ ਦੁਖਦਾਈ ਹੈ ਪਰ ਮੈਂ ਉਨ੍ਹਾਂ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਦੇ ਬਿਆਨ ਦਾ ਹਰ ਸ਼ਬਦ ਸੱਚ ਹੈ।
ਚਿਦਾਂਬਰਮ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਹੀ ਇਕ ਮਹਾਨ ਪੁਲਸ ਅਧਿਕਾਰੀ ਅਤੇ ਪੰਜਾਬ ਦੇ ਸਾਬਕਾ ਪੁਲਸ ਮੁਖੀ ਰਿਵੇਰੋ ਨੇ ਵੀ ਇਹੀ ਗੱਲ ਕਹੀ ਸੀ ਪਰ ਸ਼ਾਸ਼ਕਾਂ ਵਲੋਂ ਉਨ੍ਹਾਂ ਨੂੰ ਭਰੋਸਿਆਂ ਦਾ ਇਕ ਸ਼ਬਦ ਤਕ ਨਹੀਂ ਮਿਲਿਆ। ਦੇਸ਼ ਦੇ ਨਾਗਰਿਕਾਂ ਦੇ ਅਜਿਹੇ ਬਿਆਨਾਂ ਨਾਲ ਸਾਡਾ ਸਿਰ ਅਫਸੋਸ ਅਤੇ ਸ਼ਰਮ ਨਾਲ ਝੁਕ ਜਾਣਾ ਚਾਹੀਦਾ ਹੈ।
ਫੈਜ਼ਲ ਨੇ ਸਿਵਲ ਸੇਵਾ ਅਧਿਕਾਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਆਪਣੇ ਫੈਸਲੇ ਦੇ ਕਾਰਨ ਕਸ਼ਮੀਰ ‘ਚ ਲਗਾਤਾਰ ਹੋ ਰਹੀਆਂ ਹੱਤਿਆਵਾਂ ਨੂੰ ਦੱਸਦੇ ਹੋਏ ਕਿਹਾ ਹੈ ਕਿ ਕਸ਼ਮੀਰੀ ਲੋਕਾਂ ਤੱਕ ਪਹੁੰਚਣ ਦੇ ਕੇਂਦਰ ਸਰਕਾਰ ਦੇ ਯਤਨਾਂ ‘ਚ ਇਮਾਨਦਾਰੀ ਦੀ ਕਮੀ ਹੈ।

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …