ਨਵੀਂ ਦਿੱਲੀ—ਕਰਨਾਟਕ ਦੇ ਭਾਜਪਾ ਨੇਤਾਵਾਂ ਦੇ ਇਕ ਗਰੁੱਪ ਵੱਲੋਂ ਸੂਬੇ ‘ਚ ਕਾਂਗਰਸ-ਜੇ. ਡੀ. ਐੱਸ. ਸਰਕਾਰ ਡਿੱਗਣ ਤੋਂ ਬਾਅਦ ਵੀਰਵਾਰ ਨੂੰ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਸੂਬਾ ਭਾਜਪਾ ਯੂਨਿਟ ਦੀ ਅਗਲੀ ਸਰਕਾਰ ਬਣਾਉਣ ਲਈ ਦਾਅਵਾ ਕਰਨਾ ਚਾਹੁੰਦੀ ਹੈ ਪਰ ਅਗਲੇ ਕਦਮ ਲਈ ਕੇਂਦਰੀ ਅਗਵਾਈ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੀ ਹੈ। ਜਗਦੀਸ਼ ਸ਼ੇਟਾਰ, ਅਰਵਿੰਦ ਲਿੰਬਾਵਲੀ, ਮਧੂਸਵਾਮੀ, ਬਸਾਵਰਾਜ ਬੋਮਾਈ ਅਤੇ ਯੇਦੀਯੁਰੱਪਾ ਦੇ ਬੇਟੇ ਵਿਜੈਧਰ ਸਮੇਤ ਕਰਨਾਟਕ ਭਾਜਪਾ ਦੇ ਨੇਤਾਵਾਂ ਨੇ ਸ਼ਾਹ ਨਾਲ ਮਿਲ ਕੇ ਸੂਬੇ ‘ਚ ਘਟਨਾਕ੍ਰਮ ਅਤੇ ਪਾਰਟੀ ਸਾਹਮਣੇ ਮੌਜੂਦ ਆਪਸ਼ਨਾਂ ਸੰਬੰਧੀ ਚਰਚਾ ਕੀਤੀ। ਵਿਧਾਨ ਸਭਾ ਸਪੀਕਰ ਰਮੇਸ਼ ਕੁਮਾਰ ਨੇ ਕਾਂਗਰਸ-ਜੇ. ਡੀ. ਐੱਸ. ਗਠਜੋੜ ਦੇ 15 ਬਾਗੀ ਵਿਧਾਇਕਾਂ ਦੇ ਅਸਤੀਫਿਆਂ ਅਤੇ ਉਨ੍ਹਾਂ ਨੂੰ ਬਰਖਾਸਤ ਕਰਨ ਲਈ ਪਾਰਟੀ ਦੀਆਂ ਪਟੀਸ਼ਨਾਂ ‘ਤੇ ਹੁਣ ਤੱਕ ਫੈਸਲਾ ਨਹੀਂ ਕੀਤਾ ਹੈ। ਅਜਿਹੇ ਮੌਕੇ ਭਾਜਪਾ ਸਾਵਧਾਨੀ ਨਾਲ ਕਦਮ ਚੁੱਕ ਰਹੀ ਹੈ।
Check Also
ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…
Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …
Asian Tribune Your Multilingual Newspaper covering World and local news News