Home / Punjabi News / ਕਰਤਾਰਪੁਰ ਲਾਂਘੇ ਨੂੰ ਲੈ ਕੇ ਮੋਦੀ ਨੇ ਲਿਖੀ ਇਮਰਾਨ ਨੂੰ ਚਿੱਠੀ, ਕਿਹਾ- ਜਲਦ ਖੁੱਲ੍ਹਣਾ ਚਾਹੀਦਾ ਲਾਂਘਾ

ਕਰਤਾਰਪੁਰ ਲਾਂਘੇ ਨੂੰ ਲੈ ਕੇ ਮੋਦੀ ਨੇ ਲਿਖੀ ਇਮਰਾਨ ਨੂੰ ਚਿੱਠੀ, ਕਿਹਾ- ਜਲਦ ਖੁੱਲ੍ਹਣਾ ਚਾਹੀਦਾ ਲਾਂਘਾ

ਕਰਤਾਰਪੁਰ ਲਾਂਘੇ ਨੂੰ ਲੈ ਕੇ ਮੋਦੀ ਨੇ ਲਿਖੀ ਇਮਰਾਨ ਨੂੰ ਚਿੱਠੀ, ਕਿਹਾ- ਜਲਦ ਖੁੱਲ੍ਹਣਾ ਚਾਹੀਦਾ ਲਾਂਘਾ

ਨਵੀਂ ਦਿੱਲੀ— ਕਰਤਾਰਪੁਰ ਲਾਂਘੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ‘ਚ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਜਲਦ ਖੁੱਲ੍ਹਣਾ ਚਾਹੀਦਾ ਹੈ ਅਤੇ ਸਾਲ ਭਰ ਲਈ ਖੁੱਲ੍ਹਣਾ ਚਾਹੀਦਾ ਹੈ। ਮੋਦੀ ਨੇ ਇਹ ਵੀ ਲਿਖਿਆ ਕਿ ਭਾਰਤ ਸਰਕਾਰ ਲਾਂਘਾ ਖੋਲ੍ਹਣ ਲਈ ਵਚਨਬੱਧ ਹੈ। ਦਰਅਸਲ ਇਮਰਾਨ ਦੀ ਚਿੱਠੀ ਦੇ ਜਵਾਬ ‘ਚ ਮੋਦੀ ਨੇ ਚਿੱਠੀ ਲਿਖੀ ਹੈ।
ਇਹ ਜਾਣਕਾਰੀ ਟਵਿੱਟਰ ਹੈਂਡਲ ‘ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਚਿੱਠੀ ਲਿਖੀ ਹੈ, ਜਿਸ ‘ਚ ਉਨ੍ਹਾਂ ਨੇ ਕਰਤਾਰਪੁਰ ਲਾਂਘਾ ਛੇਤੀ ਖੋਲ੍ਹਣ ਬਾਰੇ ਜ਼ਿਕਰ ਕੀਤਾ ਹੈ। ਇਮਰਾਨ ਨੇ ਵੀ ਚਿੱਠੀ ਲਿਖ ਕੇ ਲਾਂਘੇ ਬਾਰੇ ਜ਼ਿਕਰ ਕੀਤਾ ਸੀ। ਉਨ੍ਹਾਂ ਲਿਖਿਆ ਸੀ ਕਿ ਅਸੀਂ ਕਰਤਾਰਪੁਰ ਲਾਂਘੇ ਦੇ ਸ਼ੁਰੂਆਤੀ ਕੰਮਕਾਜ ਕਰਨਾ ਜਾਰੀ ਰੱਖਾਂਗੇ। ਇਸ ਦੇ ਜਵਾਬ ਵਿਚ ਹੁਣ ਮੋਦੀ ਨੇ ਇਮਰਾਨ ਨੂੰ ਚਿੱਠੀ ਲਿਖੀ ਹੈ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …