Home / Punjabi News / ਕਰਤਾਰਪੁਰ ਕੋਰੀਡੋਰ ‘ਤੇ ਗੱਲਬਾਤ ਲਈ ਅੱਜ ਭਾਰਤ-ਪਾਕਿ ਵਿਚਾਲੇ ਹੋਈ ਬੈਠਕ

ਕਰਤਾਰਪੁਰ ਕੋਰੀਡੋਰ ‘ਤੇ ਗੱਲਬਾਤ ਲਈ ਅੱਜ ਭਾਰਤ-ਪਾਕਿ ਵਿਚਾਲੇ ਹੋਈ ਬੈਠਕ

ਕਰਤਾਰਪੁਰ ਕੋਰੀਡੋਰ ‘ਤੇ ਗੱਲਬਾਤ ਲਈ ਅੱਜ ਭਾਰਤ-ਪਾਕਿ ਵਿਚਾਲੇ ਹੋਈ ਬੈਠਕ

ਇਸਲਾਮਾਬਾਦ — ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਅੱਜ ਭਾਵ ਸੋਮਵਾਰ ਨੂੰ ਕਰਤਾਰਪੁਰ ਕੋਰੀਡੋਰ ‘ਤੇ ਗੱਲਬਾਤ ਲਈ ਜ਼ੀਰੋ ਲਾਈਨ ‘ਤੇ ਬੈਠਕ ਹੋਈ। ਇਹ ਬੈਠਕ ਡੇਰਾ ਬਾਬਾ ਨਾਨਕ ਵਿਚ ਭਾਰਤ-ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਸਰਹੱਦ ‘ਤੇ ਹੋਈ। ਬੈਠਕ ਵਿਚ ਦੋਹਾਂ ਦੇਸ਼ਾਂ ਵਿਚਾਲੇ ਬਣਾਏ ਜਾ ਰਹੇ ਕਰਤਾਰਪੁਰ ਲਾਂਘੇ ‘ਤੇ ਕੰਮ ਸਬੰਧੀ ਗੱਲਬਾਤ ਹੋਈ।

ਬੈਠਕ ਵਿਚ ਭਾਰਤ ਵੱਲੋਂ ਨੈਸ਼ਨਲ ਹਾਈਵੇਅ ਅਥਾਰਿਟੀ, ਲੈਂਡ ਪੋਰਟ ਅਥਾਰਿਟੀ, ਬੀ.ਐੱਸ.ਐੱਫ. ਦੇ ਅਧਿਕਾਰੀ ਸ਼ਾਮਲ ਸਨ, ਜਿਨ੍ਹਾਂ ਵਿਚ ਸੀ.ਜੀ.ਐੱਮ. NHAI ਮਨੀਸ਼ ਰਸਤੋਗੀ, NHAI RO ਵਿਸ਼ਾਲ ਗੁਪਤਾ, NHAI PD ਵਾਈ.ਐੱਸ. ਜਾਡਨ, LPA ਮੈਂਬਰ ਸਕਸੈਨਾ ਅਤੇ ਬੀ.ਸੀ.ਐੱਫ. ਦੇ ਮਿਸਟਰ ਸ਼ਰਮਾ ਮੁੱਖ ਸਨ।

Check Also

ਪੱਛਮੀ ਬੰਗਾਲ: ਜਦੋਂ ਤੱਕ ਬੋਸ ਰਾਜਪਾਲ ਹਨ, ਮੈਂ ਰਾਜ ਭਵਨ ਨਹੀਂ ਜਾਵਾਂਗੀ: ਮਮਤਾ

ਕੋਲਕਾਤਾ, 11 ਮਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ’ਤੇ …