Home / Punjabi News / ਕਮੇਟੀ ਵੋਟਾਂ ਬਣਾਉਣ ਦੇ ਨਾਂ ’ਤੇ ਸਿਰਫ਼ ਢਕੌਂਸਲਾ ਕੀਤਾ ਜਾ ਰਿਹੈ: ਜਥੇਦਾਰ ਵਡਾਲਾ

ਕਮੇਟੀ ਵੋਟਾਂ ਬਣਾਉਣ ਦੇ ਨਾਂ ’ਤੇ ਸਿਰਫ਼ ਢਕੌਂਸਲਾ ਕੀਤਾ ਜਾ ਰਿਹੈ: ਜਥੇਦਾਰ ਵਡਾਲਾ

ਪੱਤਰ ਪ੍ਰੇਰਕ
ਮੁਕੇਰੀਆਂ, 1 ਨਵੰਬਰ
ਸਿੱਖ ਸਦਭਾਵਨਾ ਦਲ ਦੇ ਕੌਮੀ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ਦੇ ਨਾਂ ’ਤੇ ਕੇਵਲ ਢਕੌਂਸਲਾ ਹੀ ਕਰ ਰਹੀਆਂ ਹਨ ਜਦੋਂਕਿ ਅੱਜ ਵੀ ਇਨ੍ਹਾਂ ਵੋਟਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਪਰਿਵਾਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਵੋਟਾਂ ਬਣਾਉਣ ਵਾਲੇ ਬਜ਼ੁਰਗ ਤਹਿਸੀਲਾਂ ਵਿੱਚ ਖੱਜਲ ਹੋ ਰਹੇ ਹਨ ਕਿਉਂਕਿ ਪਟਵਾਰੀ ਜਾਂ ਬੀਐਲਓ ਨਹੀਂ ਮਿਲ ਰਹੇ। ਉਹ ਸਦਭਾਵਨਾ ਦਲ ਦੇ ਜ਼ਿਲ੍ਹਾ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਦੀ ਅਗਵਾਈ ਵਿੱਚ ਹੋਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਥੇਦਾਰ ਵਡਾਲਾ ਨੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ 1926 ਅਨੁਸਾਰ ਸ਼੍ਰੋਮਣੀ ਕਮੇਟੀ ਵੋਟਾਂ ਬਣਾਉਣ ਲਈ ਸਰਕਾਰ ਵੱਲੋਂ ਬਾਕਾਇਦਾ ਸਾਰੀ ਮਸ਼ੀਨਰੀ ਲਾਈ ਜਾਣੀ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਧਿਆਨ ਦੇ ਕੇ ਆਪਣੀਆਂ ਵੋਟਾਂ ਬਣਾਉਣ ਤਾਂ ਜੋ ਇੱਕ ਸਹੀ ਕਮੇਟੀ ਦੀ ਚੋਣ ਕੀਤੀ ਜਾ ਸਕੇ।
ਇਸ ਮੌਕੇ ਜਥੇਦਾਰ ਗੁਰਵਤਨ ਸਿੰਘ ਨੇ ਦੱਸਿਆ ਕਿ ਦਲ ਵੱਲੋਂ ਲਗਾਤਾਰ ਪਿੰਡਾਂ ਵਿੱਚ ਪ੍ਰਚਾਰ ਕਰ ਕੇ ਲੋਕਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਤਿ ਕੀਤਾ ਜਾ ਰਿਹਾ ਹੈ ਅਤੇ ਕੋਈ ਵੀ ਵੋਟਰ ਇਨ੍ਹਾਂ ਟੀਮਾਂ ਦਾ ਸਹਿਯੋਗ ਲੈ ਸਕਦਾ ਹੈ। ਇਸ ਮੌਕੇ ਦਲ ਦੇ ਜਨਰਲ ਸਕੱਤਰ ਇਕਬਾਲ ਸਿੰਘ, ਮਨਜੀਤ ਸਿੰਘ ਚੀਮਾ, ਮਾਸਟਰ ਰੇਸ਼ਮ ਸਿੰਘ ਤੇ ਗੁਰਮੀਤ ਕੌਰ ਸਮੇਤ ਸੰਗਤ ਹਾਜ਼ਰ ਸੀ।

The post ਕਮੇਟੀ ਵੋਟਾਂ ਬਣਾਉਣ ਦੇ ਨਾਂ ’ਤੇ ਸਿਰਫ਼ ਢਕੌਂਸਲਾ ਕੀਤਾ ਜਾ ਰਿਹੈ: ਜਥੇਦਾਰ ਵਡਾਲਾ appeared first on punjabitribuneonline.com.


Source link

Check Also

Milk Price hike:  ਮਹਿੰਗਾਈ ਦਾ ਝਟਕਾ, ਦੁੱਧ 5 ਰੁਪਏ ਪ੍ਰਤੀ ਲੀਟਰ ਮਹਿੰਗਾ , ਨਵੀਆਂ ਦਰਾਂ ਅੱਜ ਤੋਂ ਲਾਗੂ

Jammu Kashmir Milk Price hike:  ਜੰਮੂ-ਕਸ਼ਮੀਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਗਿਆ …