Home / Punjabi News / ਓਲੰਪਿਕ ਗੋਲਫ਼: ਤਗਮੇ ਲਈ ਭਾਰਤ ਦੀਆਂ ਉਮੀਦਾਂ ਬਰਕਰਾਰ

ਓਲੰਪਿਕ ਗੋਲਫ਼: ਤਗਮੇ ਲਈ ਭਾਰਤ ਦੀਆਂ ਉਮੀਦਾਂ ਬਰਕਰਾਰ

ਓਲੰਪਿਕ ਗੋਲਫ਼: ਤਗਮੇ ਲਈ ਭਾਰਤ ਦੀਆਂ ਉਮੀਦਾਂ ਬਰਕਰਾਰ

ਟੋਕੀਓ, 6 ਅਗਸਤ

ਟੋਕੀਓ ਓਲੰਪਿਕ ਵਿੱਚ ਤਗਮਾ ਜਿੱਤਣ ਦੀ ਦੌੜ ਵਿੱਚ ਸ਼ਾਮਲ ਭਾਰਤੀ ਗੋਲਫਰ ਅਦਿਤੀ ਅਸ਼ੋਕ ਨੇ ਅੱਜ ਤੀਸਰੇ ਦਿਨ ਦੀ ਖੇਡ ਖਤਮ ਹੋਣ ਉਪਰੰਤ ਕਿਹਾ ਕਿ ਕਰੋਨਾ ਹੋਣ ਕਾਰਨ ਉਸ ਦੀ ਸਰੀਰਕ ਤਾਕਤ ਘੱਟ ਹੋ ਗਈ ਹੈ ਜਿਸ ਕਾਰਨ ਉਸ ਦੀ ਖੇਡ ‘ਤੇ ਮਾੜਾ ਅਸਰ ਪਿਆ ਹੈ। ਅਦਿਤੀ ਨੇ ਤੀਸਰੇ ਰਾਊਂਡ ਵਿੱਚ ਪੰਜ ਬਰਡੀ ਤੇ ਦੋ ਬੋਗੀ ਬਣਾਈ ਜਿਸ ਨਾਲ ਉਸ ਦਾ ਕੁੱਲ ਸਕੋਰ 12-ਅੰਡਰ ਹੋ ਗਿਆ ਹੈ ਤੇ ਅੰਕ ਸੂਚੀ ਵਿੱਚ ਉਹ ਦੂਸਰੇ ਨੰਬਰ ‘ਤੇ ਹੈ। ਅਮਰੀਕਾ ਦੀ ਨੈਲੀ ਕੋਰਡਾ ਉਸ ਤੋਂ ਤਿੰਨ ਸਟਰਾਕ ਅੱਗੇ ਹੈ ਤੇ ਉਸ ਦਾ ਸਕੋਰ ਅੰਡਰ-15 ਹੈ। ਅਦਿਤੀ ਕੋਲ ਓਲੰਪਿਕ ਗੋਲਫ਼ ਵਿੱਚ ਭਾਰਤ ਲਈ ਪਹਿਲਾ ਤਗਮਾ ਜਿੱਤਣ ਦਾ ਮੌਕਾ ਹੈ। ਟੋਕੀਓ ਵਿੱਚ ਕੱਲ੍ਹ ਤੇ ਪਰਸੋਂ ਮੌਸਮ ਖਰਾਬ ਹੋਣ ਦਾ ਖ਼ਦਸ਼ਾ ਹੈ। ਜੇਕਰ ਐਤਵਾਰ ਤੱਕ ਚੌਥੇ ਦੌਰ (72 ਹੋਲਜ਼) ਦੀ ਖੇਡ ਪੂਰਾ ਨਹੀਂ ਹੁੰਦਾ ਤਾਂ ਤੀਸਰੇ ਦੌਰ (54 ਹੋਲਜ਼) ਦੇ ਨਤੀਜੇ ਅਨੁਸਾਰ ਜੇਤੂ ਦੀ ਚੋਣ ਕੀਤੀ ਜਾਵੇਗੀ। -ਪੀਟੀਆਈ


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …