Home / Punjabi News / ਐੱਚ-1ਬੀ ਵੀਜ਼ਿਆਂ ਲਈ ਦੂਜੀ ਲਾਟਰੀ ਕੱਢੇਗਾ ਅਮਰੀਕਾ

ਐੱਚ-1ਬੀ ਵੀਜ਼ਿਆਂ ਲਈ ਦੂਜੀ ਲਾਟਰੀ ਕੱਢੇਗਾ ਅਮਰੀਕਾ

ਵਾਸ਼ਿੰਗਟਨ, 30 ਜੁਲਾਈ

ਐੱਚ-1ਬੀ ਵੀਜ਼ਾ ਲੈਣ ਦੇ ਚਾਹਵਾਨ ਸੈਂਕੜੇ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਰਾਹਤ ਦਿੰਦਿਆਂ ਅਮਰੀਕਾ ਦੀ ਆਵਾਸ ਏਜੰਸੀ ਨੇ ਇਨ੍ਹਾਂ ਵੀਜ਼ਿਆਂ ਲਈ ਦੂਜੀ ਲਾਟਰੀ ਕੱਢਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਅਜਿਹਾ ਆਮ ਤੌਰ ‘ਤੇ ਨਹੀਂ ਕੀਤਾ ਜਾਂਦਾ। ਜ਼ਿਕਰਯੋਗ ਹੈ ਕਿ ਪਹਿਲੀ ਚੋਣ ਸੂਚੀ ਵਿਚ ਕਈ ਜਣੇ ਥਾਂ ਬਣਾਉਣ ਤੋਂ ਰਹਿ ਗਏ ਸਨ। ਅਮਰੀਕੀ ਨਾਗਰਿਕ ਤੇ ਆਵਾਸ ਸੇਵਾ ਨੇ ਕਿਹਾ ਹੈ ਕਿ ਐੱਚ-1ਬੀ ਵੀਜ਼ਿਆਂ ਲਈ ਪਹਿਲਾਂ ਜਿਹੜਾ ਕੰਪਿਊਟਰ ਰਾਹੀਂ ਡਰਾਅ ਕੱਢਿਆ ਗਿਆ ਸੀ, ਉਸ ਵਿਚ ਕਾਂਗਰਸ ਵੱਲੋਂ ਮਨਜ਼ੂਰ ਕੀਤੇ ਗਏ ਵੀਜ਼ਿਆਂ ਦੀ ਗਿਣਤੀ ਮੁਤਾਬਕ ਉਮੀਦਵਾਰ ਨਹੀਂ ਮਿਲ ਸਕੇ ਸਨ। ਜ਼ਿਕਰਯੋਗ ਹੈ ਕਿ ਇਨ੍ਹਾਂ ਵੀਜ਼ਿਆਂ ਲਈ ਵੱਡੀ ਗਿਣਤੀ ਭਾਰਤੀ ਆਪਣਾ ਦਾਅਵਾ ਪੇਸ਼ ਕਰਦੇ ਹਨ।


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …