Home / Punjabi News / ਐਚ ਐਸ ਫੂਲਕਾ ਨੇ ਖਹਿਰਾ ਪ੍ਰਤੀ ਪ੍ਰਗਟਾਈ ਹਮਦਰਦੀ

ਐਚ ਐਸ ਫੂਲਕਾ ਨੇ ਖਹਿਰਾ ਪ੍ਰਤੀ ਪ੍ਰਗਟਾਈ ਹਮਦਰਦੀ

ਸਪੀਕਰ ਨੂੰ ਲਿਖੀ ਚਿੱਠੀ – ਮੇਰੀ ਸੀਟ ਖਹਿਰਾ ਨੂੰ ਅਲਾਟ ਕਰ ਦਿਓ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਨੇ ਸਪੀਕਰ ਨੂੰ ਚਿੱਠੀ ਲਿਖੀ ਹੈ ਕਿ ਵਿਧਾਨ ਸਭਾ ਵਿਚ ਉਨ੍ਹਾਂ ਦੀ ਪਹਿਲੀ ਕਤਾਰ ਵਾਲੀ ਸੀਟ ਸੁਖਪਾਲ ਸਿੰਘ ਖਹਿਰਾ ਨੂੰ ਅਲਾਟ ਕਰ ਦਿੱਤੀ ਜਾਵੇ। ਇਹ ਜਾਣਕਾਰੀ ਫੂਲਕਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਖਹਿਰਾ ਨੂੰ ਨਵੇਂ ਬਣੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਨੇ ਸਿਟਿੰਗ ਪਲਾਨ ਵਿਚ ਅਖੀਰਲੀ ਕਤਾਰ ਵਿਚ ਬੈਠਣ ਲਈ ਸੀਟ ਅਲਾਟ ਕੀਤੀ ਸੀ। ਫੂਲਕਾ ਨੇ ਖਹਿਰਾ ਦੀ ਹਮਾਇਤ ਕਰਦਿਆਂ ਉਨ੍ਹਾਂ ਨੂੰ ਪਹਿਲੀ ਕਤਾਰ ਵਿਚ ਬੈਠਣ ਲਈ ਸਪੀਕਰ ਵਿਧਾਨ ਸਭਾ ਕੋਲ ਅਰਜ਼ੀ ਭੇਜੀ ਹੈ।
ਇਸੇ ਦੌਰਾਨ ਖਹਿਰਾ ਨੇ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲਿਆ। ਖਹਿਰਾ ਨੇ ਕਿਹਾ ਹੈ ਕਿ ਜਦੋਂ ਇਕ ਵਾਰ ਉਨ੍ਹਾਂ ਨੇ ਸਦਨ ਵਿਚੋਂ ਵਾਕਆਊਟ ਕੀਤਾ ਸੀ ਤਾਂ ਕੈਪਟਨ ਨੇ ਕਿਹਾ ਸੀ ਕਿ ਇਕ ਦਿਨ ਦਾ ਸੈਸ਼ਨ ਬੁਲਾਉਣ ਲਈ 70 ਲੱਖ ਰੁਪਿਆ ਖਰਚ ਹੁੰਦਾ ਹੈ। ਇਸ ਲਈ ਉਨ੍ਹਾਂ ਦਾ ਵਾਕਆਊਟ ਕਰਨਾ ਗਲਤ ਹੈ। ਖਹਿਰਾ ਨੇ ਕੈਪਟਨ ਨੂੰ ਸਵਾਲ ਕੀਤਾ ਹੈ ਕਿ ਫਿਰ ਹੁਣ ਸਿਰਫ 15 ਮਿੰਟ ਸ਼ਰਧਾਂਜਲੀਆਂ ਦੇਣ ਲਈ ਕਿਉਂ ਸਰਕਾਰ ਇੰਨੇ ਪੈਸੇ ਬਰਬਾਦ ਕਰ ਰਹੀ ਹੈ।

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …