Home / Punjabi News / ਏਅਰ ਫੋਰਸ ਨੇ ਲੇਹ ‘ਚ ਜ਼ਖਮੀ ਫਰਾਂਸਿਸ ਜੋੜੇ ਨੂੰ ਬਚਾਇਆ

ਏਅਰ ਫੋਰਸ ਨੇ ਲੇਹ ‘ਚ ਜ਼ਖਮੀ ਫਰਾਂਸਿਸ ਜੋੜੇ ਨੂੰ ਬਚਾਇਆ

ਏਅਰ ਫੋਰਸ ਨੇ ਲੇਹ ‘ਚ ਜ਼ਖਮੀ ਫਰਾਂਸਿਸ ਜੋੜੇ ਨੂੰ ਬਚਾਇਆ

ਨਵੀਂ ਦਿੱਲੀ— ਫਰਾਂਸ ਦੀ 50 ਸਾਲਾਂ ਨਾਗਰਿਕ ਬ੍ਰੈਸਨ ਫਲੋਰੈਂਸ ਅਤੇ ਉਸ ਨੇ ਪਤੀ ਕ੍ਰਿਸਟੋਫਰ ਲੇਹ ‘ਚ ਮੋਟਰ ਸਾਈਕਲ ‘ਤੇ ਸੜਕ ਯਾਤਰਾ ‘ਤੇ ਸਨ। ਜਿਥੇ ਇਕ ਸੜਕ ਹਾਦਸੇ ‘ਚ ਇਹ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਫੌਜ ਵੱਲੋਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਫੌਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਉਸ ਤੋਂ ਬਾਅਦ ਉਸ ਨੂੰ ਲੇਹ ਦੇ ਐੈੱਸ.ਐੱਨ.ਐੱਮ. ਹਸਪਤਾਲ ‘ਚ ਸ਼ਿਫਟ ਕੀਤਾ ਗਿਆ, ਜਿਥੇ ਉਨ੍ਹਾਂ ਨੂੰ ਆਈ.ਸੀ.ਯੂ. ‘ਚ ਭਰਤੀ ਕੀਤਾ ਗਿਆ। ਉਸ ਦੀ ਹਾਲਤ ਕਾਫੀ ਗੰਭੀਰ ਸੀ। ਉਸ ਦੇ ਪਤੀ ਕ੍ਰਿਸਟੋਫਰ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।
ਨਵੀਂ ਦਿੱਲੀ ਸਥਿਤ ਫਰਾਂਸ ਦੂਤਾਵਾਸ ਨੇ ਮਾਮਲੇ ‘ਤੇ ਧਿਆਨ ਦਿੰਦੇ ਹੋਏ ਤੁਰੰਤ ਜ਼ਖਮੀਆਂ ਦੇ ਅੱਗੇ ਮੈਡੀਕਲ ਦੇਖਭਾਲ ਲਈ ਉਨ੍ਹਾਂ ਨੂੰ ਤੁਰੰਤ ਚੰਡੀਗੜ੍ਹ ਜਾਂ ਦਿੱਲੀ ਲਿਆਉਣ ਦੀ ਅਪੀਲ ਕੀਤੀ। ਇਸ ਦੇ ਅਨੁਰੂਪ ਇਕ ਸੀ-17 ਗਲੋਬ ਮਾਸਟਰ ਹਵਾਈਕ੍ਰਾਫਟ ਮਰੀਜ਼ ਟਰਾਂਸਫਰ ਯੂਨਿਟ ਨੂੰ ਲਾਂਚ ਕਰਨ ਲਈ ਤਿਆਰ ਕੀਤਾ ਗਿਆ ਹੈ। ਸ਼ੁੱਕਰਵਾਰ ਸਵੇਰੇ ਇਕ ਸੀ-17 ਚੰਡੀਗੜ੍ਹ ਤੋਂ ਲੇਹ ‘ਚ ਮਰੀਜ਼ ਟਰਾਂਸਫਰ ਯੂਨਿਟ ਨਾਲ ਉਤਾਰਿਆ, ਜਿਸ ‘ਚ ਬ੍ਰੈਸਨ ਨੂੰ ਰੈਫਰ ਕੀਤਾ ਗਿਆ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …