Home / Punjabi News / ਏਅਰ ਇੰਡੀਆ ਦੀ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਉਡਾਣ ਸਫਲਤਾਪੂਰਵਕ ਉਤਰੀ

ਏਅਰ ਇੰਡੀਆ ਦੀ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਉਡਾਣ ਸਫਲਤਾਪੂਰਵਕ ਉਤਰੀ

ਪੋਰਟ ਬਲੇਅਰ, 29 ਜੂਨ
ਏਅਰ ਇੰਡੀਆ ਦੀ ਇਕ ਉਡਾਣ ਨੇ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਸਫਲ ਲੈਂਡਿੰਗ ਕੀਤੀ ਹੈ। ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਦੀ ਏਅਰਬੱਸ ਏ321 68 ਯਾਤਰੀਆਂ ਨਾਲ ਅੰਡੇਮਾਨ ਅਤੇ ਨਿਕੋਬਾਰ ਕਮਾਂਡ ਅਧੀਨ ਪੋਰਟ ਬਲੇਅਰ ਦੇ ਵੀਰ ਸਾਵਰਕਰ ਕੌਮਾਂਤਰੀ ਹਵਾਈ ਅੱਡੇ ’ਤੇ ਸਫਲਤਾ ਨਾਲ ਉਤਰੀ। ਇਹ ਉਡਾਣ ਕੋਲਕਾਤਾ ਤੋਂ ਸ਼ਾਮ 5.40 ਵਜੇ ਰਵਾਨਾ ਹੋਈ ਅਤੇ ਸ਼ਾਮ 7.34 ਵਜੇ ਪੋਰਟ ਬਲੇਅਰ ’ਤੇ ਉਤਰੀ। ਅੰਡੇਮਾਨ ਤੇ ਨਿਕੋਬਾਰ ਕਮਾਂਡ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਸਫਲ ਨਾਈਟ ਲੈਂਡਿੰਗ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਲਈ ਹਵਾਈ ਸੰਪਰਕ ਵਧਾਉਣ ਅਤੇ ਸੈਰ-ਸਪਾਟੇ ਨੂੰ ਹੁਲਾਰਾ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਭਾਰਤੀ ਜਲ ਸੈਨਾ, ਅੰਡੇਮਾਨ ਅਤੇ ਨਿਕੋਬਾਰ ਕਮਾਂਡ (ਏਐਨਸੀ) ਅਤੇ ਏਅਰਪੋਰਟ ਅਥਾਰਟੀ ਦੇ ਯਤਨਾਂ ਨਾਲ ਸੰਭਵ ਹੋਈ ਹੈ। ਜ਼ਿਕਰਯੋਗ ਹੈ ਕਿ ਵੀਰ ਸਾਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੰਸਟਰੂਮੈਂਟ ਲੈਂਡਿੰਗ ਸਿਸਟਮ (ਆਈਐਲਐਸ) ਨੂੰ ਕੈਟ-I ਵਿੱਚ ਅਪਗ੍ਰੇਡ ਕੀਤਾ ਗਿਆ ਹੈ। ਅਧਿਕਾਰੀਆਂ ਨੇ ਨਿੱਜੀ ਏਅਰਲਾਈਨ ਅਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਦੀ ਲੈਂਡਿੰਗ ਅਤੇ ਟੇਕਆਫ ਦੀ ਸਹੂਲਤ ਦਾ ਲਾਭ ਉਠਾਉਣ। ਪੀਟੀਆਈ

 

The post ਏਅਰ ਇੰਡੀਆ ਦੀ ਪੋਰਟ ਬਲੇਅਰ ਹਵਾਈ ਅੱਡੇ ’ਤੇ ਰਾਤ ਵੇਲੇ ਉਡਾਣ ਸਫਲਤਾਪੂਰਵਕ ਉਤਰੀ appeared first on Punjabi Tribune.


Source link

Check Also

ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ: ਖੜਗੇ

ਨਵੀਂ ਦਿੱਲੀ, 1 ਜੁਲਾਈ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ …