Home / Punjabi News / ਊਨਾ ਤੋਂ ਦਿੱਲੀ ਲਈ ਵੀਰਵਾਰ ਨੂੰ ਸ਼ੁਰੂ ਹੋਵੇਗੀ ‘ਵੰਦੇ ਭਾਰਤ’ ਰੇਲ ਸੇਵਾ

ਊਨਾ ਤੋਂ ਦਿੱਲੀ ਲਈ ਵੀਰਵਾਰ ਨੂੰ ਸ਼ੁਰੂ ਹੋਵੇਗੀ ‘ਵੰਦੇ ਭਾਰਤ’ ਰੇਲ ਸੇਵਾ

ਪੱਤਰ ਪ੍ਰੇਰਕ

ਸ੍ਰੀ ਆਨੰਦਪੁਰ ਸਾਹਿਬ, 12 ਅਕਤੂਬਰ

ਕੇਂਦਰ ਸਰਕਾਰ ਵੱਲੋਂ ਊਨਾ (ਹਿਮਾਚਲ ਪ੍ਰਦੇਸ਼) ਤੋਂ ਦਿੱਲੀ ਲਈ ਨਵੀਂ ‘ਵੰਦੇ ਭਾਰਤ’ ਰੇਲ ਗੱਡੀ ਭਲਕੇ 13 ਅਕਤੂਬਰ ਤੋਂ ਚਲਾਈ ਜਾਵੇਗੀ। ਇਸ ਰੇਲ ਗੱਡੀ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਸ੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ‘ਤੇ ਸਵੇਰੇ 9 ਵਜੇ ਹਰੀ ਝੰਡੀ ਦਿਖਾਉਣਗੇ। ਜ਼ਿਲ੍ਹਾ ਰੂਪਨਗਰ ਦੇ ਭਾਜਪਾ ਪ੍ਰਧਾਨ ਜਤਿੰਦਰ ਅਠਵਾਲ ਅਤੇ ਮੰਡਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸਤਵੀਰ ਰਾਣਾ ਨੇ ਇਸ ਰੇਲ ਸੇਵਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਇਹ ਰੇਲਗੱਡੀ ਚੱਲਣ ਨਾਲ ਵਪਾਰੀ ਵਰਗ ਨੂੰ ਦਿੱਲੀ ਆਉਣਾ ਜਾਣਾ ਤੇ ਯਾਤਰੀਆਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਇਲਾਵਾ ਮੰਦਰ ਸ੍ਰੀ ਨੈਣਾ ਦੇਵੀ, ਜਵਾਲਾ ਜੀ, ਚਿੰਤਪੁਰਨੀ ਆਦਿ ਧਾਰਮਿਕ ਸਥਾਨਾਂ ਵਿਖੇ ਨਤਮਸਤਕ ਹੋਣਾ ਸੁਖਾਲਾ ਹੋ ਜਾਵੇਗਾ।


Source link

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …