Home / Punjabi News / ਇਸ ਵਾਰ ਦੀਆਂ ਚੋਣਾਂ ‘ਚ ‘ਨਮੋ-ਨਮੋ’ ਜਪਣ ਵਾਲਿਆਂ ਦਾ ਹੋਵੇਗਾ ਸਫਾਇਆ : ਮਾਇਆਵਤੀ

ਇਸ ਵਾਰ ਦੀਆਂ ਚੋਣਾਂ ‘ਚ ‘ਨਮੋ-ਨਮੋ’ ਜਪਣ ਵਾਲਿਆਂ ਦਾ ਹੋਵੇਗਾ ਸਫਾਇਆ : ਮਾਇਆਵਤੀ

ਸ਼ਹਾਜਹਾਂਪੁਰ— ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਨੇ ਗਰੀਬਾਂ ਦੀ ਨਹੀਂ ਪੂੰਜੀਪਤੀਆਂ ਦੀ ਚੌਕੀਦਾਰੀ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਾਰ ਚੋਣਾਂ ਵਿਚ ‘ਨਮੋ-ਨਮੋ’ ਜਪਣ ਵਾਲਿਆਂ ਦਾ ਸਫਾਇਆ ਹੋ ਜਾਵੇਗਾ। ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੇ ਸ਼ਹਾਜਹਾਂਪੁਰ ਦੀ ਇਕ ਚੋਣ ਜਨ ਸਭਾ ‘ਚ ਕਿਹਾ, ”ਨਾਟਕਬਾਜ਼ ਅਤੇ ਜੁਮਲੇਬਾਜ਼ੀ ਤੋਂ ਸਰਕਾਰ ਨਹੀਂ ਬਣਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਂ ਪੂੰਜੀਪਤੀਆਂ ਦੀ ਚੌਕੀਦਾਰੀ ਕੀਤੀ ਹੈ, ਨਾ ਕਿ ਗਰੀਬਾਂ ਦੀ। ਭਾਜਪਾ ਸਰਕਾਰ ਦੀ ਨੋਟਬੰਦੀ ਅਤੇ ਜੀ. ਐੱਸ. ਟੀ. ਤੋਂ ਦੇਸ਼ ਬਰਬਾਦ ਹੋਇਆ ਹੈ ਅਤੇ ਇਸ ਨਾਲ ਭਾਰਤ ਦੀ ਅਰਥਵਿਵਸਥਾ ‘ਤੇ ਵੀ ਕਾਫੀ ਫਰਕ ਪਿਆ ਹੈ।
ਮਾਇਆਵਤੀ ਨੇ ਕਾਂਗਰਸ ਨੂੰ ਵੀ ਘੇਰਿਆ ਅਤੇ ਕਿਹਾ ਕਿ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਸੱਤਾ ਵਿਚ ਰਹੀ ਅਤੇ ਉਸ ਨੇ ਦੇਸ਼ ਵਿਚ ਗਰੀਬੀ ਅਤੇ ਬੇਰੋਜ਼ਗਾਰੀ ਵਧਾਉਣ ਦਾ ਕੰਮ ਕੀਤਾ। ਗਲਤ ਨੀਤੀਆਂ ਦੇ ਕਾਰਨ ਹੀ ਕਾਂਗਰਸ ਪਾਰਟੀ ਨੂੰ ਸੱਤਾ ਤੋਂ ਹੱਥ ਧੋਣਾ ਪਿਆ। ਕਾਂਗਰਸ ਨੇ ਦੇਸ਼ ‘ਤੇ ਲੰਬੇ ਸਮੇਂ ਤਕ ਸ਼ਾਸਨ ਕੀਤਾ ਪਰ ਗਰੀਬਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦਿੱਤਾ, ਇਸੇ ਕਾਰਨ ਬਹੁਜਨ ਸਮਾਜ ਪਾਰਟੀ ਦਾ ਗਠਨ ਕਰਨਾ ਪਿਆ ਸੀ। ਜਨਤਾ ਹੁਣ ਭਾਜਪਾ ਅਤੇ ਕਾਂਗਰਸ ਦੀ ਜੁਮਲੇਬਾਜ਼ੀ ਸਮਝ ਚੁੱਕੀ ਹੈ। ਮਾਇਆਵਤੀ ਨੇ ਕਿਹਾ ਕਿ ਭਾਜਪਾ ਦੇਸ਼ ਨੂੰ ਚੰਗੇ ਦਿਨਾਂ ਦਾ ਸੁਪਨਾ ਦਿਖਾ ਕੇ ਗੁੰਮਰਾਹ ਕਰ ਰਹੀ ਹੈ। ਗਰੀਬਾਂ ਨਾਲ ਕਾਂਗਰਸ ਅਤੇ ਭਾਜਪਾ ਦੋਵੇਂ ਹੀ ਮਜ਼ਾਕ ਕਰ ਰਹੇ ਹਨ।

Check Also

Mansa ‘ਚ ਅਕਾਲੀ ਆਗੂ ਕਾਲਾ ਜਵੰਦਾ ’ਤੇ ਫਾਇਰਿੰਗ, ਹਮਲਾਵਰਾਂ ਦੀ CCTV ਫੁਟੇਜ ਆਈ ਸਾਹਮਣੇ

SAD leader Kala Jawanda Firing : ਮਾਨਸਾ ਦੇ ਬਰੇਟਾ ਕਸਬੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ …