ਲਖਨਊ, 11 ਨਵੰਬਰ
ਉੱਤਰ ਪ੍ਰਦੇਸ਼ ਪੁਲੀਸ ਦੇ ਅਤਿਵਾਦ ਵਿਰੋਧੀ ਦਸਤੇ ਨੇ ਇਸਲਾਮਿਕ ਸਟੇਟ ਦੇ ਅਲੀਗੜ੍ਹ ਮਾਡਿਊਲ ਨਾਲ ਜੁੜੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ’ਚੋਂ ਇਕ ਰਕੀਬ ਇਮਾਮ ਅੰਸਾਰੀ ਬੀਟੈੱਕ ਅਤੇ ਐੱਮਟੈੱਕ ਪਾਸ ਹੈ। ਏਟੀਐੱਸ ਨੇ ਨਾਵੇਦ ਸਿੱਦੀਕੀ, ਮੁਹੰਮਦ ਨੋਮਾਨ ਅਤੇ ਮੁਹੰਮਦ ਨਾਜ਼ਿਮ ਨੂੰ ਵੀ ਫੜਿਆ ਹੈ। ਉਨ੍ਹਾਂ ਕੋਲੋਂ ਪਾਬੰਦੀਸ਼ੁਦਾ ਸਾਹਿਤ, ਮੋਬਾਈਲ ਫੋਨ ਅਤੇ ਪੈੱਨ ਡਰਾਈਵ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ’ਤੇ ਦੋਸ਼ ਲੱਗਿਆ ਕਿ ਉਹ ਚੁਣੀ ਹੋਈ ਸਰਕਾਰ ਨੂੰ ਹਿੰਸਕ ਜਹਾਦ ਅਤੇ ਸ਼ਰੀਆ ਰਾਹੀਂ ਉਖਾੜਨਾ ਚਾਹੁੰਦੇ ਸਨ। ਉਹ ਆਨਲਾਈਨ ਪਲੈਟਫਾਰਮਾਂ ਰਾਹੀਂ ਲੋਕਾਂ ਨੂੰ ਦਹਿਸ਼ਤੀ ਜਹਾਦ ਲਈ ਤਿਆਰ ਕਰ ਰਹੇ ਸਨ। -ਪੀਟੀਆਈ
The post ਇਸਲਾਮਿਕ ਸਟੇਟ ਨਾਲ ਜੁੜੇ ਚਾਰ ਵਿਅਕਤੀ ਗ੍ਰਿਫ਼ਤਾਰ appeared first on punjabitribuneonline.com.
Source link
Asian Tribune Your Multilingual Newspaper covering World and local news News