Home / Punjabi News / ਇਰਾਨ ਵੱਲੋਂ ਯੂਰੇਨੀਅਮ ਨੂੰ ਉੱਚੀ ਦਰ ’ਤੇ ਸੋਧਣਾ ਸ਼ੁਰੂ

ਇਰਾਨ ਵੱਲੋਂ ਯੂਰੇਨੀਅਮ ਨੂੰ ਉੱਚੀ ਦਰ ’ਤੇ ਸੋਧਣਾ ਸ਼ੁਰੂ

ਤਹਿਰਾਨ, 16 ਅਪਰੈਲ

ਇਰਾਨ ਨੇ ਯੂਰੇਨੀਅਮ ਨੂੰ 60 ਫ਼ੀਸਦ ਤੱਕ ਸੋਧਣਾ ਸ਼ੁਰੂ ਕਰ ਦਿੱਤਾ ਹੈ। ਇਹ ਹੁਣ ਤੱਕ ਯੂਰੇਨੀਅਮ ਸੋਧਣ ਦੀ ਸਭ ਤੋਂ ਉੱਚੀ ਦਰ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਇਰਾਨ ਦੇ ਨਤਾਂਜ਼ ਪ੍ਰਮਾਣੂ ਕੇਂਦਰ ਉਤੇ ਗੜਬੜੀ ਸਾਹਮਣੇ ਆਈ ਸੀ। ਇਰਾਨ ਨੇ ਇਸ ਨੂੰ ਸਾਜ਼ਿਸ਼ ਕਰਾਰ ਦਿੱਤਾ ਸੀ। ਉਨ੍ਹਾਂ ਗੜਬੜੀ ਦਾ ਦੋਸ਼ ਇਜ਼ਰਾਈਲ ਸਿਰ ਲਾਇਆ ਸੀ। ਇਰਾਨ ਦੇ ਤਾਜ਼ਾ ਐਲਾਨ ਤੋਂ ਬਾਅਦ ਇਜ਼ਰਾਈਲ ਵੀ ਹੁਣ ਕੋਈ ਕਦਮ ਚੁੱਕ ਸਕਦਾ ਹੈ ਕਿਉਂਕਿ ਲੰਮੇ ਸਮੇਂ ਤੋਂ ਦੋਵਾਂ ਮੁਲਕਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। ਯੂਰੇਨੀਅਮ ਨੂੰ ਉੱਚੀ ਦਰ ਉਤੇ ਸੋਧਣ ਬਾਰੇ ਐਲਾਨ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰ ਕਲੀਬਫ਼ ਨੇ ਕੀਤਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਉਹ ਤਹਿਰਾਨ ਨੂੰ ਪ੍ਰਮਾਣੂ ਹਥਿਆਰ ਬਣਾਉਣ ਦੀ ਇਜਾਜ਼ਤ ਨਹੀਂ ਦੇਣਗੇ। -ਏਪੀ


Source link

Check Also

Schools holiday : ਵਿਦਿਆਰਥੀਆਂ ਲਈ ਵੱਡੀ ਖ਼ਬਰ , ਗਰਮੀ ਕਾਰਨ 22 ਜੁਲਾਈ ਤੱਕ ਬੰਦ ਰਹਿਣਗੇ ਸਕੂਲ , ਸਰਕਾਰ ਦਾ ਫੈਸਲਾ     

Schools holiday : ਭਿਆਨਕ ਗਰਮੀ ਅਤੇ ਹੁੰਮਸ ਨੂੰ ਦੇਖਦੇ ਹੋਏ ਜੰਮੂ-ਕਸ਼ਮੀਰ ਸਰਕਾਰ ਨੇ ਸਕੂਲਾਂ ਵਿੱਚ …