Home / Punjabi News / ਆਲੋਕ ਵਰਮਾ ਨੂੰ ਹਟਾ ਕੇ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਗਲਤ ਪਰੰਪਰਾ : ਸ਼ਿਵ ਸੈਨਾ

ਆਲੋਕ ਵਰਮਾ ਨੂੰ ਹਟਾ ਕੇ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਗਲਤ ਪਰੰਪਰਾ : ਸ਼ਿਵ ਸੈਨਾ

ਆਲੋਕ ਵਰਮਾ ਨੂੰ ਹਟਾ ਕੇ ਮੋਦੀ ਸਰਕਾਰ ਨੇ ਸ਼ੁਰੂ ਕੀਤੀ ਗਲਤ ਪਰੰਪਰਾ : ਸ਼ਿਵ ਸੈਨਾ

ਮੁੰਬਈ— ਸ਼ਿਵ ਸੈਨਾ ਨੇ ਸੀ.ਬੀ.ਆਈ. ਡਾਇਰੈਕਟਰ ਦੇ ਤੌਰ ‘ਤੇ ਬਹਾਲ ਕੀਤੇ ਗਏ ਆਲੋਕ ਵਰਮਾ ਨੂੰ ਅਹੁਦੇ ਤੋਂ ਹਟਾਏ ਜਾਣ ਦੇ ਫੈਸਲੇ ਨੂੰ ਮੋਦੀ ਸਰਕਾਰ ਦਾ ਜਲਦਬਾਜ਼ੀ ‘ਚ ਲਿਆ ਗਿਆ ਫੈਸਲਾ ਕਰਾਰ ਦਿੱਤਾ। ਪਾਰਟੀ ਦੇ ਅਖਬਾਰ ‘ਸਾਮਨਾ’ ਦੇ ਇਕ ਸੰਪਾਦਕੀ ‘ਚ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਬੋਲਦੇ ਹੋਏ ਕਿਹਾ ਕਿ ਸਰਕਾਰ ਨੇ ਵਰਮਾ ਨੂੰ ਆਪਣਾ ਬਚਾਅ ਕਰਨ ਦਾ ਮੌਕਾ ਨਾ ਦੇ ਕੇ ਗਲਤ ਪਰੰਪਰਾ ਸ਼ੁਰੂ ਕੀਤੀ ਹੈ। ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ‘ਚ ਇਕ ਉੱਚ ਪੱਧਰੀ ਕਮੇਟੀ ਵੱਲੋਂ ਸੀ.ਬੀ.ਆਈ. ਡਾਇਰੈਕਟਰ ਦੇ ਅਹੁਦੇ ਤੋਂ ਟਰਾਂਸਫਰ ਕਰ ਕੇ ਫਾਇਰ ਵਿਭਾਗ, ਸਿਵਲ ਡਿਫੈਂਸ ਅਤੇ ਹੋਮ ਗਾਰਡ ਦਾ ਡਾਇਰੈਕਟਰ ਜਨਰਲ ਬਣਾਏ ਜਾਣ ਦੇ ਇਕ ਦਿਨ ਬਾਅਦ ਹੀ ਵਰਮਾ ਨੇ ਅਸਤੀਫਾ ਦੇ ਦਿੱਤਾ ਸੀ। ਸੁਪਰੀਮ ਕੋਰਟ ਨੇ 8 ਜਨਵਰੀ ਨੂੰ ਸੀ.ਬੀ.ਆਈ ਡਾਇਰੈਕਟਰ ਦੇ ਤੌਰ ‘ਤੇ ਵਰਮਾ ਨੂੰ ਬਹਾਲ ਕਰ ਦਿੱਤਾ ਸੀ।
ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਕਰੀਬ 3 ਮਹੀਨੇ ਪਹਿਲੰ ਉਨ੍ਹਾਂ ਤੋਂ ਅਤੇ ਸੀ.ਬੀ.ਆਈ. ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਤੋਂ ਸਰਕਾਰ ਨੇ ਉਨ੍ਹਾਂ ਦੀ ਸ਼ਕਤੀਆਂ ਵਾਪਸ ਲੈ ਕੇ ਲੰਬੀ ਛੁੱਟੀ ‘ਤੇ ਭੇਜ ਦਿੱਤਾ ਸੀ। ਸ਼ਿਵ ਸੈਨਾ ਨੇ ਸੰਪਾਦਕੀ ‘ਚ ਪੁੱਛਿਆ,”ਰਾਫੇਲ ਸੌਦੇ ਨੂੰ ਲੈ ਕੇ ਦੋਸ਼ਾਂ ਦਰਮਿਆਨ ਜਦੋਂ ਪ੍ਰਧਾਨ ਮੰਤਰੀ ਬਚਾਅ ਲਈ ਹਰ ਮੰਚ ਦੀ ਵਰਤੋਂ ਕਰ ਸਕਦੇ ਹਨ ਤਾਂ ਇਹੀ ਮੌਕਾ ਸੀ.ਬੀ.ਆਈ. ਮੁਖੀ ਨੂੰ ਕਿਉਂ ਨਹੀਂ ਦਿੱਤਾ ਗਿਆ? ਪੂਰੇ ਮਾਮਲੇ ਦਾ ਸੰਦਰਭ ਦਿੰਦੇ ਹੋਏ ਪਾਰਟੀ ਨੇ ਸਵਾਲ ਕੀਤਾ,”ਕੀ ਕੁਝ ਲੋਕਾਂ ਦੇ ਮਨ ‘ਚ ਵਸੇ ਇਸ ਡਰ ਕਾਰਨ ਵਰਮਾ ਨੂੰ ਅਹੁਦੇ ਤੋਂ ਹਟਾਇਆ ਗਿਆ ਕਿ ਜੇਕਰ ਵਰਮਾ ਇਕ ਦਿਨ ਵੀ ਏਜੰਸੀ ਦੀ ਪ੍ਰਧਾਨਗੀ ਕਰਦੇ ਤਾਂ ਸੀ.ਬੀ.ਆਈ. ਦੇ ਪਿਟਾਰੇ ਤੋਂ ਕਈ ਰਾਜ ਬਾਹਰ ਆ ਜਾਂਦੇ? ਸ਼ਿਵ ਸੈਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਦਾ ਸਮਰਥਨ ਹਾਸਲ ਕਰਨ ਵਾਲੇ ਅਸਥਾਨਾ ਨੇ ਸੀ.ਬੀ.ਆਈ. ਨੂੰ ਸਰਕਾਰ ਦਾ ਗੁਲਾਮ ਬਣਾਉਣ ਦੀ ਕੋਸ਼ਿਸ਼ ਕੀਤੀ। ਰਾਫੇਲ ਸੌਦੇ ‘ਤੇ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਸ਼ਿਵ ਸੈਨਾ ਨੇ ਕਿਹਾ ਕਿ ਮੋਦੀ ਦੇ ਵਕੀਲਾਂ ਕੋਲ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਸਵਾਲਾਂ ਦਾ ਜਵਾਬ ਨਹੀਂ ਹੈ।

Check Also

ਬੰਗਾਲ ਸਰਕਾਰ 25 ਹਜ਼ਾਰ ਕਰਮਚਾਰੀਆਂ ਦੀ ਨਿਯੁਕਤੀ ਰੱਦ ਕਰਨ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 24 ਅਪਰੈਲ ਪੱਛਮੀ ਬੰਗਾਲ ਸਰਕਾਰ ਨੇ ਰਾਜ ਸਕੂਲ ਸੇਵਾ ਕਮਿਸ਼ਨ (ਐੱਸਐੱਸਸੀ) ਵੱਲੋਂ 25753 …