Home / Punjabi News / ਆਮ ਆਦਮੀ ਪਾਰਟੀ ਦਿੱਲੀ ਲਈ ਨਵੀਂ ਮੁਸੀਬਤ

ਆਮ ਆਦਮੀ ਪਾਰਟੀ ਦਿੱਲੀ ਲਈ ਨਵੀਂ ਮੁਸੀਬਤ

‘ਆਪਕੀ ਅਪਨੀ ਪਾਰਟੀ’ ਵੀ ਆਈ ਹੋਂਦ ਵਿਚ
ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੀ ਚਾਹੇ ਦਿੱਲੀ ਇਕਾਈ ਹੋਵੇ ਜਾਂ ਪੰਜਾਬ ਇਕਾਈ। ਹਰ ਪਾਸੇ ਪਾਰਟੀ ਵਿਚ ਫਿਕਰਮੰਦੀ ਦਾ ਮਾਹੌਲ ਬਣਿਆ ਹੋਇਆ ਹੈ। ਪਾਰਟੀ ਦੀ ਦਿੱਲੀ ਇਕਾਈ ਵਿਚ ਅਰਵਿੰਦ ਕੇਜਰੀਵਾਲ ਲਈ ਹੁਣ ਇਕ ਹੋਰ ਮੁਸੀਬਤ ਖੜ੍ਹੀ ਹੋ ਰਹੀ ਹੈ। ਦਿੱਲੀ ਵਿਚ ਇਕ ਨਵੀਂ ਪਾਰਟੀ ਸਾਹਮਣੇ ਆ ਰਹੀ ਹੈ, ਜਿਸ ਦਾ ਨਾਂ ਹੈ ‘ਆਪਕੀ ਅਪਨੀ ਪਾਰਟੀ’। ਇਸ ਨੂੰ ਛੋਟੇ ਸ਼ਬਦਾਂ ਵਿਚ ਦੇਖਣਾ ਹੋਵੇ ਤਾਂ ਇਹ ਵੀ ‘ਏ.ਏ.ਪੀ.’ ਹੈ। ਇਸ ਪਾਰਟੀ ਨੇ ਚੋਣ ਕਮਿਸ਼ਨ ਕੋਲ ਆਪਣੀ ਰਜਿਸਟ੍ਰੇਸ਼ਨ ਵੀ ਕਰਵਾ ਲਈ ਹੈ। ਹੁਣ ਆਮ ਆਦਮੀ ਪਾਰਟੀ ਨੇ ਇਸ ਸਬੰਧੀ ਪਟੀਸ਼ਨ ਪਾਈ ਹੈ ਦੋਵੇਂ ਪਾਰਟੀਆਂ ਦੇ ਨਾਂ ਇਕੋ ਜਿਹੇ ਹੋਣ ਕਰਕੇ ਵੋਟਰਾਂ ਨੂੂੰ ਭੁਲੇਖਾ ਪੈ ਸਕਦਾ ਹੈ। ਇਸ ਲਈ ਇਸ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ‘ਤੇ ਸੁਣਵਾਈ 13 ਨਵੰਬਰ ਨੂੰ ਹੋਣੀ ਹੈ।

Check Also

Top 10 Punjabi News Headlines and Trends from 15 July 2026

School Sex Education: ਸਕੂਲਾਂ ਵਿੱਚ ਸੈਕਸ ਸਿੱਖਿਆ ਜਲਦੀ ਹੀ ਲਾਜ਼ਮੀ ਹੋ ਸਕਦੀ ਹੈ, ਸਰਕਾਰ ਨੇ …