Home / Punjabi News / ਆਮਦਨ ਟੈਕਸ ਵਿਭਾਗ ਵਲੋਂ ਗਿਲਾਨੀ ਦਾ ਦਿੱਲੀ ਸਥਿਤ ਘਰ ਕੁਰਕ ਕੀਤਾ ਗਿਆ

ਆਮਦਨ ਟੈਕਸ ਵਿਭਾਗ ਵਲੋਂ ਗਿਲਾਨੀ ਦਾ ਦਿੱਲੀ ਸਥਿਤ ਘਰ ਕੁਰਕ ਕੀਤਾ ਗਿਆ

ਆਮਦਨ ਟੈਕਸ ਵਿਭਾਗ ਵਲੋਂ ਗਿਲਾਨੀ ਦਾ ਦਿੱਲੀ ਸਥਿਤ ਘਰ ਕੁਰਕ ਕੀਤਾ ਗਿਆ

ਨਵੀਂ ਦਿੱਲੀ— ਆਮਦਨ ਟੈਕਸ ਵਿਭਾਗ ਨੇ ਕੱਟੜਪੰਥੀ ਕਸ਼ਮੀਰੀ ਵੱਖਵਾਦੀ ਨੇਤਾ ਸਈਅਦ ਅਲੀ ਸ਼ਾਹ ਗਿਲਾਨੀ ਵਿਰੁੱਧ 3.62 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਇਕ ਮਾਮਲੇ ‘ਚ ਉਸ ਦੇ ਦਿੱਲੀ ਸਥਿਤ ਘਰ ਨੂੰ ਕੁਰਕ ਕੀਤਾ ਹੈ। ਪੀ.ਟੀ.ਆਈ. ਕੋਲ ਉਪਲੱਬਧ ਆਦੇਸ਼ ਦੀ ਕਾਪੀ ਅਨੁਸਾਰ ਇਹ ਫਲੈਟ ਦੱਖਣੀ ਦਿੱਲੀ ਦੇ ਮਾਲਵੀਏ ਨਗਰ ‘ਚ ਸਥਿਤ ਹੈ ਅਤੇ ਵਿਭਾਗ ਦੇ ਟੈਕਸ ਵਸੂਲੀ ਅਧਿਕਾਰੀ (ਟੀ.ਆਰ.ਓ.) ਨੇ 1996-97 ਤੋਂ ਲੈ ਕੇ 2001-02 ਦਰਮਿਆਨ ਕਥਿਤ ਤੌਰ ‘ਤੇ 3.62 ਕਰੋੜ ਰੁਪਏ ਆਮਦਨ ਟੈਕਸ ਦਾ ਭੁਗਤਾਨ ਕਰਨ ‘ਚ ਅਸਫ਼ਲ ਰਹਿਣ ‘ਤੇ ਇਸ ਘਰ ਨੂੰ ਸੀਲ ਕਰ ਦਿੱਤਾ।
ਇਸ ਅਨੁਸਾਰ ਵਿਭਾਗ ਨੇ ਆਮਦਨ ਟੈਕਸ ਐਕਟ ਦੀ ਧਾਰਾ 222 ਦੇ ਅਧੀਨ ਇਹ ਕਾਰਵਾਈ ਕੀਤੀ ਅਤੇ ਇਸ ਦੇ ਅਧੀਨ ਹੁਰੀਅਤ ਕਾਨਫਰੰਸ ਦੇ ਨੇਤਾ ਵਲੋਂ ਜਾਇਦਾਦ ਦੇ ਟਰਾਂਸਫਰ ‘ਤੇ ਰੋਕ ਰਹੇਗੀ। ਟੀ.ਆਰ.ਓ. ਆਮਦਨ ਟੈਕਸ ਵਿਭਾਗ ਦੀ ਇਨਫੋਰਸਮੈਂਟ ਐਕਸ਼ਨ ਬਰਾਂਚ ਹੈ ਅਤੇ ਇਹ ਇਰਾਦਤਨ ਟੈਕਸ ਨਾ ਚੁਕਾਉਣ ਦੇ ਮਾਮਲਿਆਂ ਨਾਲ ਨਿਪਟਦੀ ਹੈ। ਅਧਿਕਾਰੀ ਬਕਾਇਆ ਟੈਕਸ ਦੇ ਭੁਗਤਾਨ ਲਈ ਜਾਇਦਾਦ ਜ਼ਬਤ ਕਰ ਸਕਦੇ ਹਨ ਅਤੇ ਅੱਗੇ ਉਸ ਦੀ ਨੀਲਾਮੀ ਕਰ ਸਕਦੇ ਹਨ।

Check Also

ਭਗਵੰਤ ਮਾਨ ਆਪਣੀ ਧੀ ਨੂੰ ਢੋਲ-ਢਮੱਕੇ ਨਾਲ ਘਰ ਲੈ ਕੇ ਪੁੱਜੇ

ਦਰਸ਼ਨ ਸਿੰਘ ਸੋਢੀ ਮੁਹਾਲੀ, 29 ਮਾਰਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. …