Home / Punjabi News / ‘ਆਪ’ ਵੱਲੋਂ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤ

‘ਆਪ’ ਵੱਲੋਂ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤ

‘ਆਪ’ ਵੱਲੋਂ 40 ਵਿਧਾਨ ਸਭਾ ਹਲਕਿਆਂ ਲਈ 14 ਜਨਰਲ ਸਕੱਤਰ ਆਬਜ਼ਰਵਰ ਨਿਯੁਕਤ

ਹਰਜਿੰਦਰ ਸਿੰਘ ਸੀਚੇਵਾਲ ਜਲੰਧਰ ਦਿਹਾਤੀ ਤੇ ਭੁਪਿੰਦਰ ਸਿੰਘ ਬਿੱਟੂ ਤਰਨਤਾਰਨ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਬਣਾਏ
ਚਾਰ ਜਨਰਲ ਸਕੱਤਰ ਅਤੇ ਤਿੰਨ ਹਲਕਾ ਪ੍ਰਧਾਨ ਨਿਯੁਕਤ
ਚੰਡੀਗੜ੍ਹ – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੀ ਧਰਾਤਲ ਪੱਧਰ ‘ਤੇ ਹੋਰ ਮਜ਼ਬੂਤੀ ਲਈ ਸੰਗਠਨਾਤਮਕ ਢਾਂਚੇ ਦਾ ਵੱਡੇ ਪੱਧਰ ‘ਤੇ ਵਿਸਤਾਰ ਕਰਦੇ ਹੋਏ 14 ਸੂਬਾ ਜਨਰਲ ਸਕੱਤਰਾਂ ਨੂੰ 40 ਵਿਧਾਨ ਸਭਾ ਹਲਕਿਆਂ ਦੇ ਆਬਜ਼ਰਵਰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ 4 ਸੂਬਾ ਜਨਰਲ ਸਕੱਤਰ, ਜਲੰਧਰ ਦਿਹਾਤੀ ਅਤੇ ਤਰਨਤਾਰਨ ਲਈ ਨਵੇਂ ਜ਼ਿਲ੍ਹਾ ਪ੍ਰਧਾਨ, ਖੇਮਕਰਨ, ਨਵਾਂ ਸ਼ਹਿਰ (ਐਸਬੀਐਸ ਨਗਰ) ਅਤੇ ਚੱਬੇਵਾਲ ਵਿਧਾਨ ਸਭਾ ਹਲਕਿਆਂ ਲਈ ਨਵੇਂ ਹਲਕਾ ਪ੍ਰਧਾਨ ਨਿਯੁਕਤ ਕੀਤੇ ਹਨ।
‘ਆਪ’ ਦੇ ਪਾਰਟੀ ਮੁੱਖ ਦਫ਼ਤਰ ਤੋਂ ਪਾਰਟੀ ਦੇ ਸੂਬਾ ਸਹਿ-ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਅੱਜ (ਸੋਮਵਾਰ) ਨੂੰ ਜਾਰੀ ਸੂਚੀ ਅਨੁਸਾਰ ਭੁਪਿੰਦਰ ਸਿੰਘ ਬਿੱਟੂ ਨੂੰ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਅਤੇ ਹਰਜਿੰਦਰ ਸਿੰਘ ਸੀਚੇਵਾਲ ਨੂੰ ਜਲੰਧਰ ਦਿਹਾਤੀ ਦਾ ਨਵਾਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਸੀਚੇਵਾਲ ਜਲੰਧਰ ਦਿਹਾਤੀ ਦੇ ਪਹਿਲੇ ਜ਼ਿਲ੍ਹਾ ਪ੍ਰਧਾਨ ਸਰਵਣ ਸਿੰਘ ਹੇਅਰ ਦਾ ਸਥਾਨ ਲੈਣਗੇ। ਇਸ ਤੋਂ ਇਲਾਵਾ ਵਿਧਾਨ ਸਭਾ ਹਲਕਾ ਖੇਮਕਰਨ (ਤਰਨਤਾਰਨ) ਲਈ ਸੁਖਵੀਰ ਸਿੰਘ ਵਲਟੋਹਾ, ਚੱਬੇਵਾਲ (ਹੁਸ਼ਿਆਰਪੁਰ) ਲਈ ਹਰਮਿੰਦਰ ਸਿੰਘ ਸੰਧੂ ਅਤੇ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਲਈ ਸਤਨਾਮ ਸਿੰਘ ਜਲਵਾਹਾ ਨੂੰ ਨਵੇਂ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜਾਰੀ ਸੂਚੀ ਮੁਤਾਬਿਕ ਰਮਨ ਕੁਮਾਰ, ਡਾ. ਤਜਿੰਦਰ ਪਾਲ ਸਿੰਘ, ਕਰਮਜੀਤ ਸਿੰਘ ਅਤੇ ਵਿਜੈ ਗਿੱਲ ਨੂੰ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਹੈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਜਿੰਨਾ 14 ਸੂਬਾ ਜਨਰਲ ਸਕੱਤਰਾਂ ਨੂੰ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਆਬਜ਼ਰਵਰ ਵਜੋਂ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ। ਉਨ੍ਹਾਂ ‘ਚ ਦਲਬੀਰ ਸਿੰਘ ਟੌਂਗ ਨੂੰ ਹਲਕਾ ਬਾਬਾ ਬਕਾਲਾ, ਖਡੂਰ ਸਾਹਿਬ ਅਤੇ ਅਜਨਾਲਾ, ਹਰਭਜਨ ਸਿੰਘ ਈਟੀਓ ਨੂੰ ਹਲਕਾ ਜੰਡਿਆਲਾ, ਪੱਟੀ ਅਤੇ ਖੇਮਕਰਨ, ਅਸ਼ੋਕ ਤਲਵਾਰ ਨੂੰ ਅੰਮ੍ਰਿਤਸਰ ਕੇਂਦਰੀ, ਅੰਮ੍ਰਿਤਸਰ ਦੱਖਣੀ ਅਤੇ ਰਾਜਾਸਾਂਸੀ, ਸੁਖਜਿੰਦਰ ਸਿੰਘ ਪੰਨੂ ਨੂੰ ਹਲਕਾ ਮਜੀਠਾ, ਡੇਰਾ ਬਾਬਾ ਨਾਨਕ ਅਤੇ ਬਟਾਲਾ ਹਰਿੰਦਰ ਸਿੰਘ ਨੂੰ ਹਲਕਾ ਅੰਮ੍ਰਿਤਸਰ ਪੱਛਮੀ ਅਤੇ ਅਟਾਰੀ, ਕਰਮਜੀਤ ਸਿੰਘ ਨੂੰ ਹਲਕਾ ਗੁਰਦਾਸਪੁਰ, ਦੀਨਾਨਗਰ ਅਤੇ ਪਠਾਨਕੋਟ, ਸਰਬਜੋਤ ਸਿੰਘ ਨੂੰ ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਉੱਤਰੀ ਅਤੇ ਹਲਕਾ ਤਰਨਤਾਰਨ, ਅਮਰਪਾਲ ਸਿੰਘ ਨੂੰ ਹਲਕਾ ਸ੍ਰੀ ਹਰਗੋਬਿੰਦਪੁਰ ਅਤੇ ਫਤੇਹਗੜ ਚੂੜੀਆਂ, ਡਾ. ਕੰਵਲਜੀਤ ਸਿੰਘ ਨੂੰ ਹਲਕਾ ਕਾਦੀਆਂ, ਭੋਅ ਅਤੇ ਸੁਜਾਨਪੁਰ, ਬਲਜਿੰਦਰ ਅਤੇ ਸਮਰਾਲਾ, ਨਵਜੋਤ ਸਿੰਘ ਜਰਗ ਨੂੰ ਹਲਕਾ ਅਮਰਗੜ੍ਹ, ਰਾਏਕੋਟ ਅਤੇ ਪਾਇਲ, ਕਰਮਬੀਰ ਸਿੰਘ ਢੀਂਡਸਾ ਨੂੰ ਹਲਕਾ ਅਮਲੋਹ, ਫਤੇਹਗੜ ਸਾਹਿਬ ਅਤੇ ਬੱਸੀ ਪਠਾਨਾ, ਦਿਨੇਸ਼ ਚੱਢਾ ਨੂੰ ਹਲਕਾ ਮੋਹਾਲੀ, ਖਰੜ ਅਤੇ ਬਲਾਚੌਰ ਅਤੇ ਜਰਨੈਲ ਮੰਨੂ ਨੂੰ ਹਲਕਾ ਡੇਰਾ ਬੱਸੀ, ਨਾਭਾ ਅਤੇ ਘਨੌਰ ਦੇ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਨਿਯੁਕਤੀਆਂ ਪਾਰਟੀ ਦੇ ਪ੍ਰਮੁੱਖ ਅਹੁਦੇਦਾਰਾਂ ਨਾਲ ਸਲਾਹ ਮਸ਼ਵਰੇ ਉਪਰੰਤ ਕੀਤੀਆਂ ਗਈਆਂ ਹਨ।

Check Also

ਰਾਸ਼ਟਰਪਤੀ ਦੇ ਭਾਸ਼ਣ ਵਿੱਚ ਨਾ ਕੋਈ ਦਿਸ਼ਾ, ਨਾ ਹੀ ਕੋਈ ਦ੍ਰਿਸ਼ਟੀ: ਖੜਗੇ

ਨਵੀਂ ਦਿੱਲੀ, 1 ਜੁਲਾਈ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਰਾਸ਼ਟਰਪਤੀ …