ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਅੱਜ ਆਪਣਾ ਫਾਈਨਲ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ| ਇਸ ਚੋਣ ਮਨੋਰਥ ਪੱਤਰ ਵਿਚ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਉਹ ਪੰਜਾਬ ਵਿਚ 5 ਰੁਪਏ ਵਿਚ ਵਧੀਆ ਖਾਣਾ ਅਤੇ 5 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਦਿੱਤੀ ਜਾਵੇਗੀ|
ਇਸ ਤੋਂ ਇਲਾਵਾ ਆਮ ਆਦਮ ਪਾਰਟੀ ਦੇ ਚੋਣ ਮਨੋਰਥ ਪੱਤਰ ਦੇ ਪ੍ਰਮੁੱਖ ਵਾਅਦੇ ਇਸ ਪ੍ਰਕਾਰ ਹਨ –
-ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਅੰਮ੍ਰਿਤਸਰ ਅਤੇ ਸ੍ਰੀ ਆਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਵੇਗੀ|
– ਆਪ ਸਰਕਾਰ ਪੰਜਾਬ ਨੂੰ ਜਨ ਲੋਕਪਾਲ ਬਿੱਲ ਪਾਸ ਕਰਕੇ ਭ੍ਰਿਸ਼ਟਾਂਚਾਰ ਮੁਕਤ ਕਰੇਗੀ|
-ਸਿਆਸਤਦਾਨਾਂ ਦੁਆਰਾ ਚਲਾਏ ਜਾ ਰਹੇ ਟਰਾਂਸਪੋਰਟ ਮਾਫੀਆ, ਰੇਤ ਬਜਰੀ ਮਾਫੀਆ, ਸ਼ਰਾਬ ਮਾਫੀਆ, ਕੇਬਲ ਮਾਫੀਆ ਸਮੇਤ ਸਭ ਮਾਫੀਏ ਖਤਮ ਕੀਤੇ ਜਾਣਗੇ| ਠੇਕੇ ਨੌਜਵਾਨਾਂ ਨੂੰ ਮੈਰਿਟ ਦੇ ਆਧਾਰ ਤੇ ਦਿੱਤੇ ਜਾਣਗੇ|
– ਪ੍ਰਾਪਰਟੀ ਟੈਕਸ ਖਤਮ ਕੀਤਾ ਜਾਵੇਗਾ ਅਤੇ 400 ਯੂਨਿਟ ਤੱਕ ਦੇ ਘਰੇਲੂ ਬਿਜਲੀ ਦੇ ਰੇਟ ਅੱਧੇ ਕੀਤੇ ਜਾਣਗੇ|
-ਪਿੰਡਾਂ ਵਿਚ ‘ਪਿੰਡ ਸਿਹਤ ਕਲੀਨਿਕ’ ਅਤੇ ਸ਼ਹਿਰਾਂ ਵਿਚ ‘ਮੁਹੱਲਾ ਕਲੀਨਿਕ’ ਰਾਹੀਂ ਮੁਫਤ ਦਵਾਈਆਂ ਇਲਾਜ ਅਤੇ ਟੈਸਟ ਉਪਲਬਧ ਕਰਾਏ ਜਾਣਗੇ| ਨਿਜੀ ਹਸਪਤਾਲਾਂ ਵਿਚ ਇਲਾਜ ਲਈ 5 ਲੱਖ ਰੁਪਏ ਤੱਕ ਦੀ ਨਕਦੀ ਰਹਿਤ ਸਿਹਤ ਸਕੀਮ ਚਲਾਈ ਜਾਵੇਗੀ|
– ਪੰਜਾਬ ਦੇ ਕਿਸਾਨ ਦਸੰਬਰ 2018 ਤੱਕ ਕਰਜ਼ਾ ਮੁਕਤ ਹੋਣਗੇ|
– ਸਰਕਾਰ ਪਿਛਲੇ 2 ਸਾਲਾਂ ਵਿਚ ਹੋਈਆਂ ਧਾਰਮਿਕ ਬੇਅਬਦੀ ਦੀਆਂ ਸਾਰੀਆਂ ਘਟਨਾਵਾਂ ਦੀ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਮਿਸਾਲੀ ਸਜਾ ਯਕੀਨੀ ਬਣਾਏਗੀ|
– ਬੁਢਾਪਾ, ਅੰਗਹੀਣ ਅਤੇ ਵਿਧਵਾ ਪੈਨਸ਼ਨ 500 ਰੁਪਏ ਤੋਂ ਵਧਾ ਕੇ 2500 ਰੁਪJੈ ਕੀਤੀ ਜਾਵੇਗੀ|
ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ, ਸਾਂਸਦ, ਮੰਤਰੀ ਜਾਂ ਸੀਨੀਅਰ ਆਗੂ ਹੂਟਰ ਜਾਂ ਲਾਲ ਬੱਤੀ ਦੀ ਵਰਤੋਂ ਨਹੀਂ ਕਰੇਗਾ| ਨਿੱਜੀ ਸੁਰੱਖਿਆ ਵਿਚ 95 ਫੀਸਦੀ ਕਟੌਤੀ ਕਰਕੇ ਵੀ.ਆਈ.ਪੀ ਕਲਚਰ ਦਾ ਅੰਤ ਕੀਤਾ ਜਾਵੇਗਾ|
– 5 ਸਾਲਾਂ ਵਿਚ 25 ਲੱਖ ਨੌਕਰੀਆਂ ਅਤੇ ਰੁਜਗਾਰ ਦੇ ਮੌਕੇ ਦਿੱਤੇ ਜਾਣਗੇ|
ਇਸ ਤੋਂ ਇਲਾਵਾ ਪਾਰਟੀ ਨੇ ਹੋਰ ਵੀ ਕਈ ਵਾਅਦੇ ਕੀਤੇ ਹਨ|
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News