Home / Punjabi News / ‘ਆਪ’ ਤੇ ਕਾਂਗਰਸ ਨੇ ਚੰਡੀਗੜ੍ਹ ਮੇਅਰ ਚੋਣ ਲਈ ਗਠਜੋੜ ’ਤੇ ਮੋਹਰ ਲਗਾਈ

‘ਆਪ’ ਤੇ ਕਾਂਗਰਸ ਨੇ ਚੰਡੀਗੜ੍ਹ ਮੇਅਰ ਚੋਣ ਲਈ ਗਠਜੋੜ ’ਤੇ ਮੋਹਰ ਲਗਾਈ

ਚੰਡੀਗੜ੍ਹ, 15 ਜਨਵਰੀ
ਚੰਡੀਗੜ੍ਹ ਮੇਅਰ ਦੀ ਚੋਣ ਗਠਜੋੜ ਨਾਲ ਲੜਨ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਸਮਝੌਤਾ ਹੋ ਗਿਆ ਹੈ। ਇਸ ਤਹਿਤ ‘ਆਪ’ ਮੇਅਰ ਦੀ ਸੀਟ ਲਈ ਚੋਣ ਲੜੇਗੀ, ਜਦਕਿ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣ ਲੜੇਗੀ। ਇਹ ਗਠਜੋੜ ਅਜਿਹੇ ਸਮੇਂ ਹੋਇਆ ਹੈ, ਜਦੋਂ ਵਿਰੋਧੀ ਇੰਡੀਆ ਗਠਜੋੜ ਦੇ ਦੋਵੇਂ ਭਾਈਵਾਲ ‘ਆਪ’ ਅਤੇ ਕਾਂਗਰਸ ਇਸ ਸਾਲ ਦੀਆਂ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ‘ਤੇ ਗੱਲਬਾਤ ਕਰ ਰਹੇ ਹਨ। 18 ਜਨਵਰੀ ਨੂੰ ਹੋਣ ਵਾਲੀਆਂ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਲਈ ਆਪ ਅਤੇ ਕਾਂਗਰਸ ਨੇ ਗਠਜੋੜ ਕਰਨ ਦਾ ਫੈਸਲਾ ਕੀਤਾ ਹੈ। ਇਸ ਨਾਲ ਦੋਵਾਂ ਪਾਰਟੀਆਂ ਨੂੰ ਭਾਜਪਾ ਪਛਾੜਨ ’ਚ ਮਦਦ ਮਿਲੇਗੀ। ਚੰਡੀਗੜ੍ਹ ਨਗਰ ਨਿਗਮ ਵਿਚ ਭਾਜਪਾ ਦੇ 14 ਕੌਂਸਲਰ ਹਨ। ਪਾਰਟੀ ਕੋਲ ਇੱਕ ਸੰਸਦ ਮੈਂਬਰ ਵੀ ਹੈ, ਜਿਸ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ‘ਆਪ’ ਦੇ 13 ਅਤੇ ਕਾਂਗਰਸ ਦੇ 7 ਕੌਂਸਲਰ ਹਨ। ਸਦਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਵੀਰਵਾਰ ਨੂੰ ਵੋਟਿੰਗ ਹੋਵੇਗੀ। ਕਾਂਗਰਸ ਨੇ 2022 ਅਤੇ 2023 ਵਿੱਚ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ ਸੀ, ਜਿਸ ਕਾਰਨ ਮੇਅਰ ਦੀ ਚੋਣ ਵਿੱਚ ਭਾਜਪਾ ਦੀ ਜਿੱਤ ਹੋਈ ਸੀ।ਸਦਨ ਦੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਹਰ ਸਾਲ ਤਿੰਨ ਅਹੁਦਿਆਂ ਲਈ ਚੋਣਾਂ ਹੁੰਦੀਆਂ ਹਨ। ਇਸ ਸਾਲ ਮੇਅਰ ਦੀ ਸੀਟ ਅਨੁਸੂਚਿਤ ਜਾਤੀ (ਐਸਸੀ) ਵਰਗ ਲਈ ਰਾਖਵੀਂ ਹੈ।

The post ‘ਆਪ’ ਤੇ ਕਾਂਗਰਸ ਨੇ ਚੰਡੀਗੜ੍ਹ ਮੇਅਰ ਚੋਣ ਲਈ ਗਠਜੋੜ ’ਤੇ ਮੋਹਰ ਲਗਾਈ appeared first on punjabitribuneonline.com.


Source link

Check Also

ਬੀਆਰਓ ਨੇ 2.79 ਕਿਲੋਮੀਟਰ ਲੰਬੀ ਸੁੰਗਲ ਸੁਰੰਗ ਬਣਾਈ

ਸ੍ਰੀਨਗਰ, 14 ਮਈ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਨੇ ਅੱਜ ਜੰਮੂ-ਪੁਣਛ ਕੌਮੀ ਮਾਰਗ ’ਤੇ 2.79 ਕਿਲੋਮੀਟਰ …