Home / Punjabi News / ਅੰਮ੍ਰਿਤਸਰ: ਪੁਲੀਸ ਦੇ ਦਫ਼ਤਰਾਂ ਨੇੜੇ ਸਥਿਤ ਪੀਐੱਨਬੀ ਬਰਾਂਚ ’ਚੋਂ 2 ਹਥਿਆਰਬੰਦ ਲੁਟੇਰਿਆਂ ਨੇ 22 ਲੱਖ ਰੁਪਏ ਲੁੱਟੇ

ਅੰਮ੍ਰਿਤਸਰ: ਪੁਲੀਸ ਦੇ ਦਫ਼ਤਰਾਂ ਨੇੜੇ ਸਥਿਤ ਪੀਐੱਨਬੀ ਬਰਾਂਚ ’ਚੋਂ 2 ਹਥਿਆਰਬੰਦ ਲੁਟੇਰਿਆਂ ਨੇ 22 ਲੱਖ ਰੁਪਏ ਲੁੱਟੇ

ਜਗਤਾਰ ਸਿੰਘ ਲਾਂਬਾ

ਅੰਮ੍ਰਿਤਸਰ, 16 ਫਰਵਰੀ

ਇਥੇ ਰਾਣੀ ਕਾ ਬਾਗ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚੋਂ ਦੋ ਹਥਿਆਰਬੰਦ ਲੁਟੇਰੇ ਕਰੀਬ 22 ਲੱਖ ਰੁਪਏ ਲੁੱਟ ਕੇ ਲੈ ਗਏ। ਅੱਜ ਦੁਪਹਿਰ 12 ਵਜੇ ਮੂੰਹ ਢੱਕ ਕੇ ਇੱਕ ਹਥਿਆਰਬੰਦ ਲੁਟੇਰਾ ਬੈਂਕ ਵਿੱਚ ਆਇਆ। ਉਸ ਨੇ ਕੈਸ਼ੀਅਰ ‘ਤੇ ਪਿਸਤੌਲ ਤਾਣ ਦਿੱਤੀ ਅਤੇ ਨਕਦੀ ਖੋਹ ਲਈ। ਇਸ ਦੌਰਾਨ ਉਸ ਦਾ ਦੂਜਾ ਸਾਥੀ ਬਾਹਰ ਸਕੂਟਰ ‘ਤੇ ਖੜ੍ਹਾ ਸੀ। ਵਾਰਦਾਤ ਬਾਅਦ ਦੋਵੇਂ ਫ਼ਰਾਰ ਹੋ ਗਏ। ਬੈਂਕ ਦੇ ਨੇੜੇ ਹੀ ਪੁਲੀਸ ਦੇ ਡਿਪਟੀ ਕਮਿਸ਼ਨਰ ਅਤੇ ਏਡੀਸੀਪੀ ਟ੍ਰੈਫਿਕ ਦੇ ਦਫਤਰ ਹਨ। ਉਸ ਵੇਲੇ ਬੈਂਕ ਵਿੱਚ ਕੋਈ ਗਾਰਡ ਨਹੀਂ ਸੀ। ਪੁਲੀਸ ਦੇ ਡੀਸੀਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਘਟਨਾ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।


Source link

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …