Home / Punjabi News / ਅਵਾਰਾ ਪਸ਼ੂਆਂ ਦੀ ਰਿਹਾਇਸ਼ ਦਾ ਹੁਣ ਜੇਲ੍ਹਾਂ ‘ਚ ਹੋਵੇਗਾ ਪ੍ਰਬੰਧ

ਅਵਾਰਾ ਪਸ਼ੂਆਂ ਦੀ ਰਿਹਾਇਸ਼ ਦਾ ਹੁਣ ਜੇਲ੍ਹਾਂ ‘ਚ ਹੋਵੇਗਾ ਪ੍ਰਬੰਧ

ਕੈਦੀ ਹੁਣ ਜੇਲ੍ਹਾਂ ‘ਚ ਅਵਾਰਾ ਪਸ਼ੂਆਂ ਨੂੰ ਪਾਉਣਗੇ ਪੱਠੇ

ਚੰਡੀਗੜ੍ਹ  :   ਪੰਜਾਬ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਕਦਮ ਚੁੱਕੇ ਜਾ ਰਹੇ ਹਨ। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸੂਬੇ ਵਿਚ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਵੱਖ-ਵੱਖ ਜੇਲ੍ਹਾਂ ਵਿੱਚ ਗਊਸ਼ਾਲਾਵਾਂ ਬਣਾਈਆਂ ਜਾਣਗੀਆਂ ਤੇ ਜੇਲ੍ਹਾਂ ਅੰਦਰ ਸਜ਼ਾ ਭੁਗਤ ਰਹੇ ਕੈਦੀ ਜੇਲ੍ਹਾਂ ਵਿੱਚ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਪੱਠੇ ਪਾਉਣਗੇ। ਰੰਧਾਵਾ ਨੇ ਕਿਹਾ ਕਿ ਸੂਬੇ ਵਿੱਚ ਲਾਵਾਰਿਸ ਪਸ਼ੂ ਗੰਭੀਰ ਸਮੱਸਿਆ ਬਣਦੇ ਜਾ ਰਹੇ ਹਨ। ਇਸ ਬਾਰੇ ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਖਾਲੀ ਪਈਆਂ ਜ਼ਮੀਨਾਂ ਵਿੱਚ ਗਊਸ਼ਾਲਾਵਾਂ ਬਣਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਸਜ਼ਾ ਭੁਗਤ ਰਹੇ ਕੈਦੀਆਂ ਕੋਲੋਂ ਹੁਣ ਗਊ ਸੇਵਾ ਦਾ ਕੰਮ ਲਿਆ ਜਾਵੇਗਾ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਤਿਆਰ ਕੀਤੀ ਗਈ ਇਹ ਯੋਜਨਾ ਜੇਕਰ ਕਾਮਯਾਬ ਹੁੰਦੀ ਹੈ ਤਾਂ ਸੂਬੇ ਅੰਦਰ ਜਾਨ ਦਾ ਖੌਫ ਬਣ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

 

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …