Home / Community-Events / ਅਲਬਰਟਾ ਦੀ ਸਰਕਾਰ ਵੱਲੋ ਫੋਰਟ ਮੈਕਮਰੀ ਪੀੜਤਾਂ ਲਈ 87.5 ਮਿਲੀਅਨ ਦੀ ਸਹਾਇਤਾ ਦਾ ਐਲਾਨ

ਅਲਬਰਟਾ ਦੀ ਸਰਕਾਰ ਵੱਲੋ ਫੋਰਟ ਮੈਕਮਰੀ ਪੀੜਤਾਂ ਲਈ 87.5 ਮਿਲੀਅਨ ਦੀ ਸਹਾਇਤਾ ਦਾ ਐਲਾਨ

Landscape_view_of_wildfire_near_Highway_63_in_south_Fort_McMurray_(cropped)ਐਡਮਿੰਟਨ(ਰਘਵੀਰ ਬਲਾਸਪੁਰੀ) ਅਲਬਰਟਾ ਦੀ ਸਰਕਾਰ ਦੇ ਵੱਲੋ ਫੋਰਟ ਮੈਕਮਰੀ ਦੇ ਵਿਚ ਅੱਗ ਤੋ ਪੀੜਤਾਂ ਦੀ ਮਦਦ ਕਰਨ ਦੇ ਲਈ 87.5 ਮਿਲੀਅਨ ਦੀ ਰਾਸੀ ਦੇਣ ਦਾ ਐਲਾਨ ਕਰ ਦਿੱਤਾ ਹੈ।ਇਸ ਰਾਸੀ ਦੇ ਨਾਲ ਉਸ ਘਟਨਾ ਗ੍ਰਸਤ ਇਲਾਕੇ ਦੀ ਸਫਾਈ ਕਰਨ,ਐਮਰਜੈਸੀ ਸੇਵਾਵਾਂ ਬਹਾਲ ਕਰਨ,ਪਬਲਿਕ ਇਲਾਕੇ ਦੀ ਮੁਰੰਮਤ ਕਰਨ ਵਰਗੇ ਕਾਰਜ ਕੀਤੇ ਜਾਣਗੇ।ਇਸ ਇਲਾਕੇ ਵਿਚ ਅੱਗ ਲੱਗਣ ਦੀ ਦਰਘਟਨਾ ਨਾਲ ਤਕਰੀਬਨ 175 ਮਿਲੀਅਨ ਦਾ ਅੰਦਾਜਨ ਨੁਕਸਾਨ ਹੋਇਆ ਹੈ।ਇਸ ਰਾਸੀ ਦਾ ਐਲਾਨ ਮਿਊਸਪਲ ਅਫੈਅਰਸ ਮੰਤਰੀ ਡੈਨੀਲੀ ਲੈਰੀਵੀ ਨੇ ਦੱਸਿਆ ਕਿ ਇਹ ਅਗਾਊ ਦਿੱਤੀ ਜਾਣ ਵਾਲੀ ਰਾਸੀ ਸਰਕਾਰ ਵੱਲੋ ਆਪਣੇ ਤੌਰ ਤੇ ਪੈਸੇ ਦੇਣ ਦੇ ਇਕਰਾਰ ਦਾ ਇਕ ਹਿੱਸਾ ਹੈ।ਜਿਸ ਦੇ ਨਿਾਲ ਇਸ ਇਲਾਕੇ ਵਿਚ ਕੰਮਕਾਰ ਦੀ ਸੁਰੂਆਤ ਹੋ ਸਕੇ।ਇਸ ਤੋ ਪਹਿਲਾ ਪਿਛਲੇ ਮਹੀਨੇ ਹੀ ਮੰਤਰੀ ਨੇ ਐਲਾਨ ਕੀਤਾ ਸੀ ਤੇ ਲੋਕਾਂ ਨੂੰ ਕਿਹਾ ਸੀ ਕਿ ਤੁਸੀ ਆਪਣੇ ਘਰ ਦੁਬਾਰਾ ਬਣਾਉਣ ਦੇ ਲਈ ਕੰਨਸਟਕਸਨ ਕੰਪਨੀ ਦੀ ਚੋਣ ਕਰ ਸਕਦੇ ਹਨ।ਇਹਨਾ ਘਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਸ ਇਲਾਕੇ ਵਿਚ ਕੰਮ ਸੁਰੂ ਕਰਨ ਵਾਸਤੇ ਪਰਮਿਟ ਲੈਣ ਦੇ ਲਈ ਪੂਰੀ ਬਿਲਡਿੰਗਾਂ ਬਾਰੇ ਸਾਰੇ ਐਲਾਨ ਪਹਿਲਾ ਕਰਨੇ ਪੈਣਗੇ।ਕੰਪਨੀਆਂ ਦੇ ਵੱਲੋ ਠੇਕਾ ਲੈਣ ਦੇ ਲਈ ਬੋਲੀ ਦੀ ਪ੍ਰਕ੍ਰਿਆ ਵਾਸਤੇ ਉਸ ਦੀ ਹਿਸਟਰੀ,ਕੰਮ ਕਾਜ ਦੇ ਤਰੀਕੇ,ਰਿਕਾਰਡ ਵਗੈਰਾ ਆਨ ਲਾਇਨ ਵੀ ਚੈਕ ਕੀਤਾ ਜਾ ਸਕਦਾ ਹੈ।

Check Also

28th Calgary Nagar Kirtan

    Hundreds and thousands attended the 28th Calgary Nagar Kirtan held last week. Alberta …