Home / Punjabi News / ਅਰੁਣ ਜੇਤਲੀ ਨੇ ਫਿਰ ਸੰਭਾਲੀ ਵਿੱਤ ਮੰਤਰਾਲੇ ਦੀ ਕਮਾਨ, CCS ਦੀ ਬੈਠਕ ‘ਚ ਹੋਏ ਸ਼ਾਮਲ

ਅਰੁਣ ਜੇਤਲੀ ਨੇ ਫਿਰ ਸੰਭਾਲੀ ਵਿੱਤ ਮੰਤਰਾਲੇ ਦੀ ਕਮਾਨ, CCS ਦੀ ਬੈਠਕ ‘ਚ ਹੋਏ ਸ਼ਾਮਲ

ਨਵੀਂ ਦਿੱਲੀ — ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਇਕ ਵਾਰ ਫਿਰ ਵਿੱਤ ਮੰਤਰਾਲੇ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਲਾਹ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਚਾਰਜ ਸੰਭਾਲਨ ਦਾ ਨਿਰਦੇਸ਼ ਦਿੱਤਾ। ਰਾਸ਼ਟਰਪਤੀ ਭਵਨ ਦੇ ਇਕ ਬੁਲਾਰੇ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
ਜੇਤਨੀ ਨੇ ਪੁਲਵਾਮਾ ਹਮਲੇ ‘ਤੇ ਚਰਚਾ ਲਈ ਸੁਰੱਖਿਆ ਮਾਮਲਿਆਂ ਦੇ ਮੰਤਰੀ ਮੰਡਲ ਦੀ ਬੈਠਕ ਵਿਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਜੇਤਲੀ 14 ਮਈ 2018 ਨੂੰ ਏਮਜ਼ ‘ਚ ਗੁਰਦਾ ਟਰਾਂਸਪਲਾਂਟ ਸਰਜਰੀ ਲਈ ਵਿਦੇਸ਼ੀ ਯਾਤਰਾ ‘ਤੇ ਗਏ ਸਨ। ਉਨ੍ਹਾਂ ਨੇ ਪਿਛਲੇ ਸਾਲ ਅਪ੍ਰੈਲ ਮਹੀਨੇ ਤੋਂ ਹੀ ਦਫਤਰ ਆਉਣਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ 23 ਅਗਸਤ 2018 ਨੂੰ ਉਹ ਨਾਰਥ ਬਲਾਕ ‘ਚ ਵਿੱਤ ਮੰਤਰਾਲੇ ਪਹੁੰਚੇ ਸਨ। ਉਸ ਸਮੇਂ ਕਰੀਬ 100 ਦਿਨ ਗੋਇਲ ਨੇ ਮੰਤਰਾਲੇ ਦਾ ਚਾਰਜ ਸੰਭਾਲਿਆ ਸੀ।
ਇਸ ਦੌਰਾਨ ਰਿਜ਼ਰਵ ਬੈਂਕ ਨੇ ਮੀਡੀਆ ਭੇਜੇ ਈ-ਮੇਲ ਸੱਦੇ ਵਿਚ ਕਿਹਾ ਹੈ ਕਿ 18 ਫਰਵਰੀ ਨੂੰ ਹੋਣ ਵਾਲੀ ਬੋਰਡ ਬੈਠਕ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਸੰਬੋਧਿਤ ਕਰਨਗੇ। ਹਾਲਾਂਕਿ ਇਸ ਤੋਂ ਬਾਅਦ ਇਕ ਹੋਰ ਈ-ਮੇਲ ਭੇਜਿਆ ਗਿਆ ਜਿਸ ਵਿਚੋਂ ਜੇਤਲੀ ਦਾ ਨਾਮ ਹਟਾ ਦਿੱਤਾ ਗਿਆ ਅਤੇ ਸਿਰਫ ‘ਵਿੱਤ ਮੰਤਰੀ’ ਲਿਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਸਾਫਟ ਟਿਸ਼ੂ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਜੇਤਲੀ 13 ਜਨਵਰੀ ਨੂੰ ਇਲਾਜ ਲਈ ਨਿਊਯਾਰਕ ਰਵਾਨਾ ਹੋਏ ਸਨ। ਉਸ ਤੋਂ ਬਾਅਦ 23 ਜਨਵਰੀ ਤੋਂ ਗੋਇਲ ਆਰਜ਼ੀ ਤੌਰ ‘ਤੇ ਵਿੱਤ ਮੰਤਰਾਲੇ ਦਾ ਕੰਮਕਾਜ ਸੰਭਾਲ ਰਹੇ ਹਨ। ਜੇਤਲੀ ਆਪਣਾ ਇਲਾਜ ਕਰਵਾਉਣ ਤੋਂ ਬਾਅਦ 9 ਫਰਵਰੀ ਨੂੰ ਨਿਊਯਾਰਕ ਤੋਂ ਵਾਪਸ ਪਰਤੇ ਹਨ। ਉਨ੍ਹਾਂ ਦੇ ਗੈਰ-ਮੌਜੂਦਗੀ ਦੌਰਾਨ ਪੀਊਸ਼ ਗੋਇਲ ਨੂੰ ਵਿੱਤ ਮੰਤਰਾਲੇ ਦਾ ਕੰਮਕਾਜ ਸੌਂਪਿਆ ਗਿਆ ।

Check Also

ਪੰਜਾਬ ‘ਚ ਵੱਡੀ ਵਾਰਦਾਤ, ਗਰਲਫ੍ਰੈਂਡ ਨੇ ਚਚੇਰੇ ਭਰਾ ਨਾਲ ਮਿਲ ਕੇ ਬੁਆਏਫ੍ਰੈਂਡ ਨੂੰ ਜ਼ਿੰਦਾ ਜਲਾਇਆ; ਫਿਰ…

Amritsar News: ਅੰਮ੍ਰਿਤਸਰ ਦੇ ਮਜੀਠਾ ਵਿੱਚ, ਪ੍ਰੇਮਿਕਾ ਅਤੇ ਉਸਦੇ ਚਚੇਰੇ ਭਰਾ ਨੇ ਇੱਕ ਨੌਜਵਾਨ ਨੂੰ …