Home / Punjabi News / ਅਯੁੱਧਿਆ ਮਾਮਲਾ:ਸੁਪਰੀਮ ਕੋਰਟ ‘ਚ ਲਗਾਤਾਰ ਤੀਜੇ ਦਿਨ ਵੀ ਸੁਣਵਾਈ ਸ਼ੁਰੂ

ਅਯੁੱਧਿਆ ਮਾਮਲਾ:ਸੁਪਰੀਮ ਕੋਰਟ ‘ਚ ਲਗਾਤਾਰ ਤੀਜੇ ਦਿਨ ਵੀ ਸੁਣਵਾਈ ਸ਼ੁਰੂ

ਅਯੁੱਧਿਆ ਮਾਮਲਾ:ਸੁਪਰੀਮ ਕੋਰਟ ‘ਚ ਲਗਾਤਾਰ ਤੀਜੇ ਦਿਨ ਵੀ ਸੁਣਵਾਈ ਸ਼ੁਰੂ

ਨਵੀਂ ਦਿੱਲੀ—ਸੁਪਰੀਮ ਕੋਰਟ ਨੇ ਅਯੁੱਧਿਆ ‘ਚ ਰਾਜਨੀਤਿਕ ਰੂਪ ਨਾਲ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਭੂਮੀ ਵਿਵਾਦ ਮਾਮਲੇ ‘ਚ ਅੱਜ ਭਾਵ ਵੀਰਵਾਰ ਨੂੰ ਇੱਕ ਵਾਰ ਫਿਰ ਸੁਣਵਾਈ ਸ਼ੁਰੂ ਕੀਤੀ। ਇਸ ਮਾਮਲੇ ‘ਚ ਵਿਚੋਲਗੀ ਰਾਹੀਂ ਕਿਸੇ ਤਰ੍ਹਾਂ ਦਾ ਹੱਲ ਨਾ ਨਿਕਲਣ ਦੀਆਂ ਕੋਸ਼ਿਸ਼ਾਂ ‘ਚ ਅਸਫਲ ਹੋਣ ਤੋਂ ਬਾਅਦ ਸੁਣਵਾਈ ਕੀਤੀ ਜਾ ਰਹੀ ਹੈ। ਰਾਮਲਲਾ ਵੱਲੋਂ ਪੇਸ਼ ਹੋਏ ਸੀਨੀਅਰ ਬੁਲਾਰੇ ਕੇ. ਪਰਾਸਰਨ ਨੇ ਚੀਫ ਜਸਟਿਸ ਰੰਜਨ ਗੰਗੋਈ ਦੀ ਪ੍ਰਧਾਨਗੀ ਵਾਲੀ 5 ਮੈਂਬਰੀ ਸੰਵਿਧਾਨਿਕ ਬੈਂਚ ਸਾਹਮਣੇ ਦਲੀਲਾਂ ਪੇਸ਼ ਕਰਨੀ ਸ਼ੁਰੂ ਕੀਤੀਆਂ।
ਰਾਜਨੀਤਿਕ ਅਤੇ ਧਾਰਮਿਕ ਰੂਪ ਨਾਲ ਸੰਵੇਦਨਸ਼ੀਲ ਮਾਮਲੇ ‘ਚ ਰਾਮਲਲਾ ਬਿਰਾਜਮਾਨ ਦੇ ਵਕੀਲ ਨੇ ਬੁੱਧਵਾਰ ਨੂੰ ਅਦਾਲਤ ਨੂੰ ਦੱਸਿਆ ਸੀ ਕਿ ਲੱਖਾਂ ਭਗਤਾਂ ਦੀ ‘ਅਟੁੱਟ ਆਸਥਾ’ ਇਹ ਸਾਬਤ ਕਰਨ ਲਈ ਕਾਫੀ ਹੈ ਕਿ ਅਯੁੱਧਿਆ ‘ਚ ਪੂਰਾ ਵਿਵਾਦਿਤ ਸਥਾਨ ਭਗਵਾਨ ਰਾਮ ਦਾ ਜਨਮ ਸਥਾਨ ਹੈ। ਬੈਂਚ ‘ਚ ਜਸਟਿਸ ਐੱਸ. ਏ. ਬੋਬੜੇ, ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ. ਏ. ਨਜੀਰ ਸ਼ਾਮਲ ਹਨ। ਬੈਂਚ ਨੇ ਸ਼ੁੱਕਰਵਾਰ ਨੂੰ ਤਿੰਨ ਮੈਂਬਰੀ ਪੈਨਲ ਦੀ ਉਸ ਰਿਪੋਰਟ ਤੇ ਨੋਟਿਸ ਲਿਆ ਸੀ, ਜਿਸ ‘ਚ ਕਿਹਾ ਗਿਆ ਸੀ ਲਗਭਗ 4 ਮਹੀਨਿਆਂ ਤੱਕ ਚੱਲੀ ਵਿਚੋਲਗੀ ਪ੍ਰਕਿਰਿਆ ‘ਚ ਕੋਈ ਅੰਤਿਮ ਸਹਿਮਤੀ ਨਹੀਂ ਬਣੀ। ਵਿਚੋਲਗੀ ਪੈਨਲ ਦੀ ਪ੍ਰਧਾਨਗੀ
ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਐੱਫ. ਐੱਮ. ਆਈ. ਕਲੀਫੁਲਾਹ ਨੇ ਕੀਤੀ।

Check Also

ਜੰਡਿਆਲਾ ਗੁਰੂ: ਤੇਜ਼ਧਾਰ ਹਥਿਆਰਾਂ ਨਾਲ ਕਤਲ

ਸਿਮਰਤਪਾਲ ਸਿੰਘ ਬੇਦੀ ਜੰਡਿਆਲਾ ਗੁਰੂ, 18 ਅਪਰੈਲ ਇਥੋਂ ਨਜ਼ਦੀਕੀ ਪਿੰਡ ਧੀਰੇਕੋਟ ਵਿਖੇ ਇੱਕ ਵਿਅਕਤੀ ਦਾ …