Home / Punjabi News / ਅਮਰੀਕਾ ਦੇ ਦੱਖਣੀ ਇਲੀਨੋਇਸ ’ਚ ਗੋਲੀਬਾਰੀ ਦੌਰਾਨ 6 ਜ਼ਖ਼ਮੀ

ਅਮਰੀਕਾ ਦੇ ਦੱਖਣੀ ਇਲੀਨੋਇਸ ’ਚ ਗੋਲੀਬਾਰੀ ਦੌਰਾਨ 6 ਜ਼ਖ਼ਮੀ

ਈਸਟ ਸੇਂਟ ਲੁਈਸ, 10 ਸਤੰਬਰ

ਅਮਰੀਕਾ ਦੇ ਦੱਖਣੀ ਇਲੀਨੋਇਸ ‘ਚ ਗੋਲੀਬਾਰੀ ਦੀ ਇੱਕ ਘਟਨਾ ਦੌਰਾਨ 6 ਜਣੇ ਜ਼ਖ਼ਮੀ ਹੋ ਗਏ ਹਨ। ਅਧਿਕਾਰੀਆਂ ਮੁਤਾਬਕ ਜਿਸ ਵਾਹਨ ‘ਚੋਂ ਸ਼ੱਕੀ ਵਿਅਕਤੀ ਭੱਜੇ ਸਨ, ਉਸ ਦੀ ਇੱਕ ਯਾਤਰੀ ਰੇਲਗੱਡੀ ਨਾਲ ਟੱਕਰ ਹੋ ਗਈ ਅਤੇ ਉਸ ਦੇ ਕੁਝ ਘੰਟਿਆਂ ਬਾਅਦ ਹੀ ਮੁਲਜ਼ਮਾਂ ਨੂੰ ਫੜ ਲਿਆ ਗਿਆ। ਇਲੀਨੋਇਸ ਦੀ ਪੁਲੀਸ ਨੇ ਦੱਸਿਆ ਕਿ ਈਸਟ ਸੇਂਟ ਲੁਈਸ ‘ਚ ਦੁਪਹਿਰ ਨੂੰ ਗੋਲੀਬਾਰੀ ਦੀ ਘਟਨਾ ਵਾਪਰਨ ਮਗਰੋਂ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਜ਼ਖ਼ਮੀਆਂ ਦੀ ਹਾਲਤ ਬਾਰੇ ਹਾਲੇ ਜਾਣਕਾਰੀਂ ਨਹੀਂ ਦਿੱਤੀ ਗਈ ਹੈ। ਗੋਲੀਬਾਰੀ ਦੀ ਘਟਨਾ ਸਬੰਧੀ ਦੁਪਹਿਰ ਢਾਈ ਵਜੇ ਲੱਗਪਗ ਤਿੰਨ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ ਹੈ। ਪੁਲੀਸ ਨੇ ਹਾਲੇ ਤੱਕ ਗੋਲੀਬਾਰੀ ਦਾ ਮਕਸਦ ਪਤਾ ਲੱਗਣ ਬਾਰੇ ਖੁਲਾਸਾ ਨਹੀਂ ਕੀਤਾ ਹੈ। -ਏਪੀ


Source link

Check Also

ਪੰਜਾਬ ਸਿਆਸਤ ‘ਚ ਆਇਆ ਭੂਚਾਲ, ਸੀਨੀਅਰ ‘ਅਕਾਲੀ’ ਆਗੂ ‘ਆਪ’ ‘ਚ ਹੋਇਆ ਸ਼ਾਮਲ; ਤਸਵੀਰਾਂ ਵਾਇਰਲ…

Shiromani Akali Dal News: ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਹੋਰ …