Breaking News
Home / Punjabi News / ਅਮਰਗੜ੍ਹ: ਕੈਨੇਡਾ ਦੇ ਸਰੀ ’ਚ ਤੋਲੇਵਾਲ ਦੇ ਨੌਜਵਾਨ ਦਾ ਕਤਲ

ਅਮਰਗੜ੍ਹ: ਕੈਨੇਡਾ ਦੇ ਸਰੀ ’ਚ ਤੋਲੇਵਾਲ ਦੇ ਨੌਜਵਾਨ ਦਾ ਕਤਲ

ਰਾਜਿੰਦਰ ਜੈਦਕਾ
ਅਮਰਗੜ੍ਹ 25 ਅਪਰੈਲ
ਕੈਨੇਡਾ ਦੇ ਸ਼ਹਿਰ ਸਰੀ ਵਿਖੇ ਪਿੰਡ ਤੋਲੇਵਾਲ ਦੇ ਨੌਜਵਾਨ ਕਤਲ ਕਰ ਦਿੱਤਾ ਗਿਆ ਹੈ। ਕਤਲ ਕੀਤੇ ਨੌਜਵਾਨ ਕੁਲਵਿੰਦਰ ਸਿੰਘ ਦੇ ਚਾਚਾ ਸੁਖਵਿੰਦਰ ਸਿੰਘ ਸੁੱਖਾ ਤੋਲੇਵਾਲ ਨੇ ਦੱਸਿਆ ਕਿ ਕੁਲਵਿੰਦਰ ਸਿੰਘ (28) ਪੁੱਤਰ ਗੁਰਪ੍ਰੀਤ ਸਿੰਘ 4 ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਿਆ ਸੀ। ਹੁਣ ਉਹ ਪੀਆਰ ਹੋ ਗਿਆ ਸੀ ਅਤੇ ਸਰੀ ਵਿਖੇ ਪਲੰਬਰ ਸੀ। ਬੀਤੀ ਰਾਤ ਉਸ ਨੇ ਆਪਣੀ ਮਾਤਾ ਬੀਰਪਾਲ ਕੌਰ ਨਾਲ ਗੱਲ ਵੀ ਕੀਤੀ ਸੀ ਪਰ ਕੁਝ ਘੰਟੇ ਮਗਰੋਂ ਹੀ ਕੁਲਵਿੰਦਰ ਸਿੰਘ ਦੇ ਛੋਟੇ ਭਰਾ ਗੁਰਮੀਤ ਸਿੰਘ, ਜੋ ਸਟੱਡੀ ਵੀਜ਼ੇ ’ਤੇ ਉੱਥੇ ਗਿਆ ਹੋਇਆ ਹੈ, ਦਾ ਫੋਨ ਆ ਗਿਆ ਕਿ ਭਰਾ ਨੂੰ ਕਿਸੇ ਨੇ ਚਾਕੂ ਮਾਰ ਦਿੱਤਾ ਹੈ ਤੇ ਉਸ ਦੀ ਮੌਤ ਹੋ ਗਈ।

The post ਅਮਰਗੜ੍ਹ: ਕੈਨੇਡਾ ਦੇ ਸਰੀ ’ਚ ਤੋਲੇਵਾਲ ਦੇ ਨੌਜਵਾਨ ਦਾ ਕਤਲ appeared first on Punjabi Tribune.


Source link

Check Also

Fazilka ‘ਚ ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਦੇਵਰ-ਭਾਬੀ ਨੂੰ ਟਰੈਕਟਰ ਹੇਠਾਂ ਕੁਚਲਿਆ, ਦੋਵਾਂ ਦੀ ਮੌਤ, 2 ਜ਼ਖ਼ਮੀ

Fazilka Murder Case : ਫਾਜ਼ਿਲਕਾ ਜ਼ਿਲ੍ਹੇ ਦੇ ਸਰਹੱਦੀ ਪਿੰਡ ਤੇਜਾ ਰੂਹੇਲਾ ਵਿੱਚ ਜ਼ਮੀਨ ਦੇ ਵਿਵਾਦ …