Home / Punjabi News / ਅਫਗਾਨਿਸਤਾਨ ਦੇ ਬਮਿਆਨ ‘ਚ ਬੰਬ ਧਮਾਕਾ, 17 ਲੋਕਾਂ ਦੀ ਮੌਤ, 50 ਜ਼ਖ਼ਮੀ

ਅਫਗਾਨਿਸਤਾਨ ਦੇ ਬਮਿਆਨ ‘ਚ ਬੰਬ ਧਮਾਕਾ, 17 ਲੋਕਾਂ ਦੀ ਮੌਤ, 50 ਜ਼ਖ਼ਮੀ

ਬਮਿਆਨ ਸੂਬੇ ‘ਚ ਦੁਪਹਿਰ ਸਮੇਂ ਹੋਏ ਵਿਸਫੋਟ ‘ਚ 50 ਲੋਕ ਜ਼ਖ਼ਮੀ ਹੋ ਗਏ। ਧਮਾਕੇ ‘ਚ ਕਈ ਦੁਕਾਨਾਂ ਤੇ ਗੱਡੀਆਂ ਨੁਕਸਾਨੀਆਂ ਗਈਆਂ। ਬਮਿਆਨ ਸੂਬੇ ਦੀ ਪੁਲਿਸ ਮੁਤਾਬਕ ਲਗਾਤਾਰ ਦੋ ਧਮਾਕੇ ਹੋਏ।

Image Courtesy ABP Sanjha

ਕਾਬੁਲ: ਅਫਗਾਨਿਸਤਾਨ ਦੇ ਬਮਿਆਨ ਸੂਬੇ ‘ਚ ਮੰਗਲਵਾਰ ਸੜਕ ਦੇ ਕਿਨਾਰੇ ਲੁਕਾ ਕੇ ਰੱਖੇ ਗਏ ਬੰਬ ‘ਚ ਵਿਸਫੋਟ ਹੋਣ ਨਾਲ ਇਕ ਪੁਲਿਸ ਕਰਮੀ ਸਮੇਤ 17 ਲੋਕਾਂ ਦੀ ਮੌਤ ਹੋ ਗਈ ਤੇ 50 ਲੋਕ ਜ਼ਖ਼ਮੀ ਹੋ ਗਏ। ਇਹ ਘਟਨਾ ਅਜਿਹੇ ਸਮੇਂ ਹੋਈ ਹੈ ਜਦੋਂ ਸਰਕਾਰੀ ਵਾਰਤਾਕਾਰ ਤੇ ਤਾਲਿਬਾਨ ਦੇ ਪ੍ਰਤੀਨਿਧੀ ਦਹਾਕਿਆਂ ਤੋਂ ਚੱਲ ਰਹੀ ਜੰਗ ਖਤਮ ਕਰਨ ਲਈ ਗੱਲਬਾਤ ਕਰ ਰਹੇ ਹਨ।

ਟੋਲੋ ਨਿਊਜ਼ ਦੇ ਹਵਾਲੇ ਤੋਂ ਦੱਸਿਆ ਗਿਆ ਕਿ ਬਮਿਆਨ ਸੂਬੇ ‘ਚ ਦੁਪਹਿਰ ਸਮੇਂ ਹੋਏ ਵਿਸਫੋਟ ‘ਚ 50 ਲੋਕ ਜ਼ਖ਼ਮੀ ਹੋ ਗਏ। ਧਮਾਕੇ ‘ਚ ਕਈ ਦੁਕਾਨਾਂ ਤੇ ਗੱਡੀਆਂ ਨੁਕਸਾਨੀਆਂ ਗਈਆਂ। ਬਮਿਆਨ ਸੂਬੇ ਦੀ ਪੁਲਿਸ ਮੁਤਾਬਕ ਲਗਾਤਾਰ ਦੋ ਧਮਾਕੇ ਹੋਏ।

ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਦੱਸਿਆ ਕਿ ਉਨ੍ਹਾਂ ਦਾ ਸਮੂਹ ਇਸ ਘਟਨਾ ‘ਚ ਸ਼ਾਮਲ ਨਹੀਂ ਸੀ।

News credit ABP Sanjha

Check Also

Top 10 Punjabi News Headlines and Trends from 22 July 2026

ABP Sanjha Top 10, 22 July 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha ‘ਤੇ …