Home / Punjabi News / ਅਟਾਰੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਕਿਸਾਨਾਂ ਨੇ ਧਰਨਾ ਸ਼ੁਰੂ ਕਰਕੇ ਟੌਲ ਪਲਾਜ਼ਾ ਟੌਲ ਮੁਕਤ ਕੀਤਾ

ਅਟਾਰੀ-ਅੰਮ੍ਰਿਤਸਰ ਕੌਮੀ ਮਾਰਗ ’ਤੇ ਕਿਸਾਨਾਂ ਨੇ ਧਰਨਾ ਸ਼ੁਰੂ ਕਰਕੇ ਟੌਲ ਪਲਾਜ਼ਾ ਟੌਲ ਮੁਕਤ ਕੀਤਾ

ਦਿਲਬਾਗ ਸਿੰਘ ਗਿੱਲ

ਅਟਾਰੀ, 15 ਦਸੰਬਰ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਐਲਾਨੇ ਸੰਘਰਸ਼ ਦੇ ਪ੍ਰੋਗਰਾਮ ਤਹਿਤ ਅੱਜ ਅੰਮ੍ਰਿਤਸਰ-ਅਟਾਰੀ ਰਾਸ਼ਟਰੀ ਰਾਜ ਮਾਰਗ ‘ਤੇ ਸਥਿਤ ਟੌਲ ਪਲਾਜ਼ਾ ਛਿੱਡਣ ਵਿਖੇ ਧਰਨਾ ਸ਼ੁਰੂ ਕਰਕੇ ਟੌਲ ਪਲਾਜ਼ਾ ਟੌਲ ਮੁਕਤ ਕੀਤਾ ਗਿਆ ਹੈ। ਸੀਨੀਅਰ ਆਗੂ ਲਖਵਿੰਦਰ ਸਿੰਘ ਡਾਲਾ ਨੇ ਦੱਸਿਆ ਕਿ ਮੰਗਾਂ ਨੂੰ ਲੈ ਕੇ ਪਹਿਲਾਂ ਐਲਾਨੇ ਪ੍ਰੋਗਰਾਮ ਤਹਿਤ 15 ਜਨਵਰੀ ਤੱਕ ਟੌਲ ਪਲਾਜ਼ਾ ਟੌਲ ਮੁਕਤ ਰਹੇਗਾ। ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਹਮੇਸ਼ਾਂ ਹੀ ਅਣਗੌਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਧਰਨੇ ਦੌਰਾਨ ਰਾਹਗੀਰਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਕਾਬਲ ਸਿੰਘ ਮੁਹਾਵਾ, ਕੁਲਜੀਤ ਸਿੰਘ ਕਾਲੇ ਘਨੂੰਪੁਰ, ਜਸਬੀਰ ਸਿੰਘ ਬਹਿੜਵਾਲ, ਦਿਲਬਾਗ ਸਿੰਘ ਭਕਨਾ, ਮੰਗਤ ਸਿੰਘ ਭਕਨਾ, ਗੁਰਲਾਲ ਸਿੰਘ ਮਾਨ ਹਾਜ਼ਰ ਸਨ।


Source link

Check Also

ਭਾਰਤ ਨੇ 37 ਕਰੋੜ ਡਾਲਰ ਦੇ ਸੌਦੇ ਤਹਿਤ ਫਿਲਪੀਨਜ਼ ਨੂੰ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲਾਂ ਵੇਚੀਆਂ

ਮਨੀਲਾ, 19 ਅਪਰੈਲ ਭਾਰਤ ਨੇ 2022 ਵਿੱਚ ਦਸਤਖਤ ਕੀਤੇ 37.5 ਕਰੋੜ ਡਾਲਰ ਦੇ ਸੌਦੇ ਤਹਿਤ …