Home / Punjabi News / ਅਜੇ ਸੌਖਾ ਨਹੀਂ ਦਿੱਲੀ ਵਾਸੀਆਂ ਦਾ ਸਾਹ ਲੈਣਾ, ਹਵਾ ਦੀ ਗੁਣਵੱਤਾ ‘ਗੰਭੀਰ’

ਅਜੇ ਸੌਖਾ ਨਹੀਂ ਦਿੱਲੀ ਵਾਸੀਆਂ ਦਾ ਸਾਹ ਲੈਣਾ, ਹਵਾ ਦੀ ਗੁਣਵੱਤਾ ‘ਗੰਭੀਰ’

ਅਜੇ ਸੌਖਾ ਨਹੀਂ ਦਿੱਲੀ ਵਾਸੀਆਂ ਦਾ ਸਾਹ ਲੈਣਾ, ਹਵਾ ਦੀ ਗੁਣਵੱਤਾ ‘ਗੰਭੀਰ’

ਨਵੀਂ ਦਿੱਲੀ— ਦਿੱਲੀ ਦੀ ਹਵਾ ਗੁਣਵੱਤਾ ਮੰਗਲਵਾਰ ਨੂੰ ਲਗਾਤਾਰ ਚੌਥੇ ਦਿਨ ‘ਗੰਭੀਰ’ ਸ਼੍ਰੇਣੀ ਵਿਚ ਬਣੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਹੀ ਸ਼ਹਿਰ ਪ੍ਰਦੂਸ਼ਣ ਦੇ ਸਭ ਤੋਂ ਬੁਰੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਾਟਾ ਮੁਤਾਬਕ ਏਅਰ ਕੁਆਲਿਟੀ ਲੈਵਲ (ਏ. ਕਿਊ. ਆਈ.) 416 ਦੇ ਗੰਭੀਰ ਪੱਧਰ ‘ਤੇ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਦਿੱਲੀ ਵਿਚ ਸੋਮਵਾਰ ਨੂੰ 25 ਇਲਾਕਿਆਂ ਵਿਚ ਹਵਾ ਦੀ ਗੁਣਵੱਤਾ ਗੰਭੀਰ ਦਰਜ ਕੀਤੀ ਗਈ, ਜਦਕਿ 9 ਇਲਾਕਿਆਂ ਵਿਚ ਇਹ ਬਹੁਤ ਖਰਾਬ ਸ਼੍ਰੇਣੀ ਵਿਚ ਰਹੀ।
ਦਿੱਲੀ ਵਿਚ ਐਤਵਾਰ ਨੂੰ ਇਸ ਸਾਲ ਦਾ ਦੂਜਾ ਸਭ ਤੋਂ ਵੱਧ ਪ੍ਰਦੂਸ਼ਣ ਦਰਜ ਕੀਤਾ ਗਿਆ, ਜਦੋਂ ਏ. ਕਿਊ. ਆਈ. 450 ਪਹੁੰਚ ਗਿਆ ਸੀ। ਹਵਾ ਦੀ ਮੱਠੀ ਰਫਤਾਰ ਹੋਣ ਕਰ ਕੇ ਸੁਧਾਰ ‘ਚ ਦੇਰੀ ਹੋ ਰਹੀ ਹੈ, ਜਿਸ ਨਾਲ ਧੁੰਦ ਅਜੇ ਵੀ ਛਾਈ ਹੋਈ ਹੈ ਅਤੇ ਛੋਟੇ-ਛੋਟੇ ਕਣਾਂ ਨੂੰ ਤੇਜ਼ੀ ਨਾਲ ਵਧਾ ਰਹੀ ਹੈ। ਅਧਿਕਾਰੀਆਂ ਮੁਤਾਬਕ ਮੰਗਲਵਾਰ ਦੇਰ ਸ਼ਾਮ ਤਕ ਸੁਧਾਰ ਦੀ ਸੰਭਾਵਨਾ ਹੈ। ਪ੍ਰਦੂਸ਼ਣ ਦੇ ਗੰਭੀਰ ਪੱਧਰ ਨੂੰ ਦੇਖਦੇ ਹੋਏ ਪ੍ਰਦੂਸ਼ਣ ਫੈਲਾਉਣ ਵਾਲੇ ਮੁੱਖ ਕੇਂਦਰਾਂ ਵਜ਼ੀਰਪੁਰ, ਮੁੰਡਕਾ, ਨਰੇਲਾ, ਬਵਾਨਾ, ਸਾਹਿਬਾਬਾਦ ਅਤੇ ਫਰੀਦਾਬਾਦ ਵਿਚ ਉਦਯੋਗਿਕ ਗਤੀਵਿਧੀਆਂ ਅਤੇ ਦਿੱਲੀ- ਐੱਨ. ਸੀ. ਆਰ. ਵਿਚ ਨਿਰਮਾਣ ਕੰਮ ਬੁੱਧਵਾਰ ਤਕ ਬੰਦ ਰਹਿਣਗੇ।

Check Also

ਅਯੁੱਧਿਆ: ਰਾਮ ਪਥ ’ਤੇ ਪਾਣੀ ਭਰਨ ਤੋਂ ਬਾਅਦ ਛੇ ਅਧਿਕਾਰੀ ਮੁਅੱਤਲ

ਅਯੁੱਧਿਆ, 29 ਜੂਨ ਉੱਤਰ ਪ੍ਰਦੇਸ਼ ਸਰਕਾਰ ਨੇ ਰਾਮ ਪਥ ’ਤੇ ਪਾਣੀ ਭਰਨ ਤੇ ਸੜਕਾਂ ਧਸਣ …