Home / Punjabi News / ‘ਅਗਨੀ’ ਮਿਜ਼ਾਈਲ ਦੇ ਪਿਤਾਮਾ ਆਰਐੱਨ ਅਗਰਵਾਲ ਦਾ ਦੇਹਾਂਤ

‘ਅਗਨੀ’ ਮਿਜ਼ਾਈਲ ਦੇ ਪਿਤਾਮਾ ਆਰਐੱਨ ਅਗਰਵਾਲ ਦਾ ਦੇਹਾਂਤ

ਹੈਦਰਾਬਾਦ, 16 ਅਗਸਤ
ਦੇਸ਼ ਵਿੱਚ ਅਗਨੀ ਮਿਜ਼ਾਈਲ ਦੇ ਪਿਤਾਮਾ ਮੰਨੇ ਜਾਂਦੇ ਆਰਐੱਨ ਅਗਰਵਾਲ ਦਾ ਇੱਥੇ ਦੇਹਾਂਤ ਹੋ ਗਿਆ। ਉਹ 84 ਸਾਲ ਦੇ ਸਨ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੇ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ ਅਗਰਵਾਲ ਦਾ ਉਮਰ ਸਬੰਧੀ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਹੈਦਰਾਬਾਦ ਵਿੱਚ ਅਗਨੀ ਪ੍ਰੋਗਰਾਮ ਦੇ ਡਾਇਰੈਕਟਰ ਅਤੇ ਏਐੱਸਐੱਲ (ਐਡਵਾਂਸਡ ਸਿਸਟਮ ਲੈਬਾਰਟਰੀ) ਦੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ। ਭਾਰਤ ਦੇ ‘ਮਿਜ਼ਾਈਲ ਮੈਨ’ ਅਤੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਆਈਜੀਐੱਮਡੀਪੀ (ਏਕੀਕ੍ਰਿਤ ਗਾਈਡਡ ਮਿਜ਼ਾਈਲ ਵਿਕਾਸ ਪ੍ਰੋਗਰਾਮ) ਦੀ ਸ਼ੁਰੂਆਤ ਕੀਤੀ ਸੀ ਅਤੇ ਅਗਨੀ ਪ੍ਰੋਗਰਾਮ ਇਸ ਦਾ ਮਹੱਤਵਪੂਰਨ ਹਿੱਸਾ ਸੀ।

The post ‘ਅਗਨੀ’ ਮਿਜ਼ਾਈਲ ਦੇ ਪਿਤਾਮਾ ਆਰਐੱਨ ਅਗਰਵਾਲ ਦਾ ਦੇਹਾਂਤ appeared first on Punjabi Tribune.


Source link

Check Also

Raja Warring ਦੀ SC ਕਮਿਸ਼ਨ ਨੂੰ ਚੁਣੌਤੀ ,ਕਿਹਾ – ਮੈਂ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਵਾਂਗਾ ,ਜੋ ਕਰਨਾ ਹੈ ਕਰ ਲਓ  | Raja Warring challenges SC commission, says

Punjab News : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ …