Home / Punjabi News / ਅਕਾਲੀ ਦਲ ਭਾਜਪਾ ਦਾ ਹੁਣ ਛੋਟਾ ਭਰਾ ਬਣ ਸਕਦਾ !

ਅਕਾਲੀ ਦਲ ਭਾਜਪਾ ਦਾ ਹੁਣ ਛੋਟਾ ਭਰਾ ਬਣ ਸਕਦਾ !

ਅਕਾਲੀ ਦਲ ਭਾਜਪਾ ਦਾ ਹੁਣ ਛੋਟਾ ਭਰਾ ਬਣ ਸਕਦਾ !

ਭਾਜਪਾ ਦੇ ਜਨਰਲ ਸਕੱਤਰ ਅਤੇ ਪੰਜਾਬ, ਚੰਡੀਗੜ੍ਹ ਅਤੇ ਉੱਤਰਾਖੰਡ ਦੇ ਇੰਚਾਰਜ ਦੁਸ਼ਯੰਤ ਗੌਤਮ ਨੇ ਕਿਹਾ ਕਿ ਹੈ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਮੁੜ ‘ਛੋਟੇ ਭਰਾ’ ਵਜੋਂ ਸਵਾਗਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਉਕਤ ਗੱਲ ਇੱਕ ਇੰਟਰਵਿਊ ਦੌਰਾਨ ਆਖੀ। ਗੌਤਮ ਨੇ ਇੱਕ ਸਵਾਲ, ਕਿ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਦੇ ਪੰਜਾਬ ਦੀ ਸਿਆਸਤ ਅਤੇ ਖਾਸਕਰ ਗੱਠਜੋੜ ’ਤੇ ਕੀ ਪ੍ਰਭਾਵ ਹੋਣਗੇ, ਦੇ ਜਵਾਬ ਵਿੱਚ ਕਿਹਾ, ‘‘ਸਾਡਾ ਸਟੈਂਡ ਸ਼ੁਰੂ ਤੋਂ ਹੀ ਬਹੁਤ ਸਪੱਸ਼ਟ ਹੈ। ਕੋਈ ਵੀ ਰਾਸ਼ਟਰਵਾਦੀ ਪਾਰਟੀ ਭਾਜਪਾ ਨਾਲ ਮਿਲ ਸਕਦੀ ਹੈ। ਉਹ ਸਾਰੇ ਲੋਕ ਜਿਨ੍ਹਾਂ ਦੇ ਬਿਆਨ ਦੇਸ਼ ਵਿੱਚ ਧਾਰਮਿਕ ਵਿਸ਼ਵਾਸਾਂ ਅਤੇ ਸ਼ਾਂਤੀ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ, ਭਗਵੀਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ ਅਤੇ ਉਨ੍ਹਾਂ ਲਈ ਸਾਰੇ ਬਦਲ ਖੁੱਲ੍ਹੇ ਹਨ।’’ ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲਏ ਜਾਣ ਮਗਰੋਂ ਪੁਰਾਣੇ ਸਹਿਯੋਗੀ ਅਕਾਲੀ ਦਲ ਦੇ ਦੁਬਾਰਾ ਭਾਜਪਾ ਨਾਲ ਮਿਲਣ ਦੀ ਸੰਭਾਵਨਾ ਸਬੰਧੀ ਦੁਸ਼ਯੰਤ ਗੌਤਮ ਨੇ ਕਿਹਾ, ‘‘ਜੇਕਰ ਅਕਾਲੀ ਦਲ ਤਜ਼ਵੀਜ ਪੇਸ਼ ਕਰਦਾ ਹੈ ਤਾਂ ਭਾਜਪਾ ਦਾ ਸੰਸਦੀ ਬੋਰਡ ਸੱਦਾ ਪ੍ਰਵਾਨ ਕਰੇਗਾ। ਅਸੀਂ ਕਦੇ ਵੀ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ। ਪਹਿਲਾਂ ਉਹ ਸੂਬੇ ਵਿੱਚ ‘ਵੱਡੇ ਭਰਾ’ ਦੇ ਹੈਸੀਅਤ ਵਿੱਚ ਸਨ… ਉਹ ਹੁਣ ਇਸ ਸਮੇਂ ‘ਛੋਟੇ ਭਰਾ’ ਵਾਂਗ ਵਾਪਸ ਆ ਸਕਦੇ ਹਨ।’’ ਇਹ ਪੁੱਛੇ ਜਾਣ ’ਤੇ ਕਿ ਕੀ ਅਕਾਲੀ ਦਲ ਪੰਜਾਬ ਵਿੱਚ ਐੱਨਡੀਏ ਦੇ ਬੈਨਰ ਹੇਠ ‘ਛੋਟੇ ਭਰਾ’ ਵਜੋਂ ਚੋਣਾਂ ਲੜਨ ਲਈ ਸਹਿਮਤ ਹੋਵੇਗਾ, ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਸੂਬੇ ਵਿੱਚ ਸਿਰਫ 23 ਸੀਟਾਂ ’ਤੇ ਚੋਣ ਲੜਦੀ ਸੀ, ਪਰ ਇਸ ਵਾਰ ਪਾਰਟੀ ਸਾਰੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜੇਗੀ। ਉਨ੍ਹਾਂ ਕਿਹਾ, ‘ਅਸੀਂ ਇਹ ਪਹਿਲਾਂ ਹੀ ਸਾਫ਼ ਕਰ ਚੁੱਕੇ ਹਾਂ ਕਿ ਭਾਜਪਾ ਸਾਰੀਆਂ ਸੀਟਾਂ ’ਤੇ ਪੂਰੀ ਸਮਰੱਥਾ ਨਾਲ ਲੜੇਗੀ ਅਤੇ ਇਸ ਲਈ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ।

The post ਅਕਾਲੀ ਦਲ ਭਾਜਪਾ ਦਾ ਹੁਣ ਛੋਟਾ ਭਰਾ ਬਣ ਸਕਦਾ ! first appeared on Punjabi News Online.


Source link

Check Also

ਪੰਜਾਬ ਪੁਲੀਸ ਨੇ ਜੰਮੂ ਕਸ਼ਮੀਰ ’ਚ ਵਾਰਦਾਤ ਕਾਰਨ ਤੋਂ ਪਹਿਲਾਂ ਅਤਿਵਾਦੀ ਨੂੰ ਕਾਬੂ ਕੀਤਾ

ਚੰਡੀਗੜ੍ਹ, 23 ਅਪਰੈਲ ਪੰਜਾਬ ਪੁਲੀਸ ਨੇ ਅਤਿਵਾਦੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਕਥਿਤ ਤੌਰ …