ਚੰਡੀਗਡ਼ : ਆਮ ਆਦਮੀ ਪਾਰਟੀ (ਆਪ) ਦੇ ਆਰ.ਟੀ.ਆਈ. ਵਿੰਗ ਦੇ ਮੁਖੀ ਅਤੇ ਸੀਨੀਅਰ ਆਗੂ ਸੁਖਪਾਲ ਸਿੰਘ ਖੈਰਾ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਕਿਸਾਨ-ਵਿਰੋਧੀ ਨੀਤੀਆਂ ਕਾਰਨ, ਪੰਜਾਬ ਹੁਣ ਖੇਤੀਬਾਡ਼ੀ ਦੇ ਖੇਤਰ ਵਿੱਚ ਫਾਡੀ ਹੋ ਕੇ ਰਹਿ ਗਿਆ ਹੈ ਕਿਉਕਿ ਸੂਬਿਆਂ ਦੀ ਕਾਰਗੁਜ਼ਾਰੀ ਦੀ ਸੂਚੀ ’ਚ ਇਹ ਸੂਬਾ ਹੁਣ ਸਭ ਤੋਂ ਹੇਠਾਂ ਚਲਾ ਗਿਆ ਹੈ।
‘‘ਇਹ ਬਹੁਤ ਦੁਖਦਾਈ ਅਤੇ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ, ਜਿਸ ਨੂੰ ਕਦੇ ਖੇਤੀਬਾਡ਼ੀ ਦੇ ਮਾਮਲੇ ਵਿੱਚ ਖ਼ੁਸ਼ਹਾਲੀ ਦਾ ਸਮਾਨ-ਅਰਥੀ ਅਤੇ ਭਾਰਤ ਵਾਸਤੇ ‘ਅੰਨ ਦਾ ਭੰਡਾਰ’ ਮੰਨਿਆ ਜਾਂਦਾ ਸੀ’’, ਹੁਣ ਇਸ ਦੀ ਇੰਨੀ ਮਾਡ਼ੀ ਹਾਲਤ ਹੋ ਗਈ ਹੈ ਕਿ ਨੀਤੀ ਆਯੋਗ ਦੇ ਖੇਤੀ-ਵਪਾਰ ‘ਕਾਰੋਬਾਰ ਕਰਨਾ ਸੁਖਾਲਾ’ (ਈਜ਼ ਆੱਫ਼ ਡੂਇੰਗ) ਸੂਚਕ-ਅੰਕ ਅਨੁਸਾਰ ਇਹ ਬਿਲਕੁਲ ਹੇਠਾਂ ਚਲਾ ਗਿਆ ਹੈ।
ਇਸ ਸੂਚਕ-ਅੰਕ ਵਿੱਚ ਸੂਬਿਆਂ ਦੇ ਅੰਕਾਂ ਅਨੁਸਾਰ – ਮੱਧ ਪ੍ਰਦੇਸ਼ ਚੌਥੇ ਨੰਬਰ ’ਤੇ ਹੈ, ਉਸ ਤੋਂ ਬਾਅਦ ਹਰਿਆਣਾ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਕਰਨਾਟਕ, ਤੇਲੰਗਾਨਾ, ਗੋਆ ਤੇ ਛੱਤੀਸਗਡ਼ ਦਾ ਨੰਬਰ ਆਉਦਾ ਹੈ। ਸੁਖਪਾਲ ਸਿੰਘ ਖੈਰਾ ਨੇ ਦੱਸਿਆ ਕਿ ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਪੰਜਾਬ, ਅਸਮ, ਝਾਰਖੰਡ, ਤਾਮਿਲ ਨਾਡੂ ਤੇ ਜੰਮੂ-ਕਸ਼ਮੀਰ ਸਮੇਤ ਦੋ-ਤਿਹਾਈ ਸੂਬਿਆਂ ਦੀ ਕਾਰਗੁਜ਼ਾਰੀ ਖੇਤੀਬਾਡ਼ੀ ਖੇਤਰ ’ਚ ਸੁਧਾਰਾਂ ਦੇ ਮਾਮਲੇ ਵਿੱਚ ਮਾਡ਼ੀ ਰਹੀ ਹੈ।
ਆਯੋਗ ਦਾ ‘ਖੇਤੀਬਾਡ਼ੀ ਮੰਡੀਕਰਨ ਅਤੇ ਕਿਸਾਨ ਪ੍ਰਤੀ ਦੋਸਤਾਨਾ ਸੁਧਾਰਾਂ ਬਾਰੇ ਸੂਚਕ-ਅੰਕ’; ਖੇਤੀ ਖੇਤਰ ਨਾਲ ਸਬੰਧਤ ਸੁਧਾਰ ਲਾਗੂ ਕਰਨ ਦੇ ਮਾਮਲੇ ਵਿੰਚ ਸੂਬਿਆਂ ਵੱਲੋਂ ਲਈਆਂ ਪਹਿਲਕਦਮੀਆਂ ਉੱਤੇ ਆਧਾਰਤ ਹੈ। ਇਸ ਸੂਚਕ-ਅੰਕ ਦਾ ਉਦੇਸ਼ ਘੱਟ ਵਿਕਾਸ, ਘੱਟ ਖੇਤੀ ਆਮਦਨ ਤੇ ਕਿਰਸਾਨੀ ਦੀ ਮੰਦੀ ਹਾਲਤ ਦੀ ਸ਼ਨਾਖ਼ਤ ਕਰਨ ਤੇ ਅਜਿਹੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਸੂਬਿਆਂ ਦੀ ਮਦਦ ਕਰਨਾ ਹੈ।
ਖੈਰਾ ਨੇ ਕਿਹਾ ਅਕਾਲੀਆਂ ਦੇ 10 ਸਾਲਾਂ ਦੇ ਕਾਰਜ-ਕਾਲ ਦੌਰਾਨ ਕਿਸਾਨਾਂ ਦੀਆਂ ਸਮੱਸਿਆਵਾਂ ਕਿਤੇ ਜ਼ਿਆਦਾ ਵਧ ਗਈਆਂ ਹਨ, ਜੋ ਕਿਸਾਨਾਂ ਵੱਲੋਂ ਭਾਰੀ ਕਰਜ਼ਿਆਂ ਕਾਰਨ ਵੱਡੀ ਗਿਣਤੀ ਵਿੱਚ ਕੀਤੀਆਂ ਖ਼ੁਦਕੁਸ਼ੀਆਂ ਤੋਂ ਹੀ ਸਪੱਸ਼ਟ ਹੈ। ਉਨਾਂ ਕਿਹਾ ਕਿ ਕਿਸਾਨਾਂ ਨੂੰ ਬਚਾਉਣ ਲਈ ਕੋਈ ਕਦਮ ਚੁੱਕਣ ਦੀ ਥਾਂ ਖੇਤੀਬਾਡ਼ੀ ਮੰਤਰੀ ਤੋਤਾ ਸਿੰਘ ਕਿਸਾਨਾਂ ਨੂੰ ਨਕਲੀ ਕੀਟਨਾਸ਼ਕਾਂ ਦੀ ਸਪਲਾਈ ਰਾਹੀਂ ਧਨ ਇਕੱਠਾ ਕਰਨ ਵਿੱਚ ਰੁੱਝੇ ਹੋਏ ਸਨ।
ਆਮ ਆਦਮੀ ਪਾਰਟੀ ਦੇ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਮਾਡ਼ੀ ਹਾਲਤ ਦਾ ਹੱਲ ਲੱਭਣ ਲਈ ਆਪਣੇ ਚੋਣ ਮੈਨੀਫ਼ੈਸਟੋ (ਚੋਣ ਮਨੋਰਥ ਪੱਤਰ) ਵਿੱਚ ਇੱਕ ਵਿਆਪਕ ਯੋਜਨਾ ਲਿਆਂਦੀ ਹੈ ਅਤੇ ਨਾਲ ਹੀ ਉਨਾਂ ਇਹ ਵੀ ਕਿਹਾ ਕਿ ਇਹ ਮਹਿਜ਼ ਕੋਈ ਚੋਣ ਦਸਤਾਵੇਜ਼ ਨਹੀਂ, ਸਗੋਂ ਪੰਜਾਬ ਦੇ ਕਿਸਾਨਾਂ ਨਾਲ ਆਮ ਆਦਮੀ ਪਾਰਟੀ ਦਾ ਇੱਕ ਸਮਝੌਤਾ ਹੈ।
ਖੈਰਾ ਨੇ ਅੱਗੇ ਕਿਹਾ,‘‘ਅਸੀਂ ਕਿਸਾਨਾਂ ਨੂੰ ਇੱਕ ਵਾਰ ਫਿਰ ਅਪੀਲ ਕਰਦੇ ਹਾਂ ਕਿ ਉਹ ਬੱਸ ਹੁਣ ਕੁਝ ਮਹੀਨੇ ਹੋਰ ਦੁੱਖ ਝੱਲ ਲੈਣ, ਇੱਕ ਵਾਰ ਸਾਡੇ ਸੱਤਾ ’ਚ ਆਉਣ ’ਤੇ ਕੋਈ ਵੀ ਕਿਸਾਨ ਖ਼ੁਦਕੁਸ਼ੀ ਕਰਨ ਜਿਹਾ ਕਦਮ ਨਹੀਂ ਚੁੱਕੇਗਾ, ਕਿਉਕਿ ਉਨਾਂ ਉੱਤੇ ਕੋਈ ਕਰਜ਼ਾ ਹੀ ਨਹੀਂ ਰਹੇਗਾ ਅਤੇ ਆਮ ਆਦਮੀ ਪਾਰਟੀ ਖੇਤੀਬਾਡ਼ੀ ਦੇ ਕਿੱਤੇ ਰਾਹੀਂ ਹੋਣ ਵਾਲੀ ਆਮਦਨ ਵਿੱਚ ਸੁਧਾਰ ਲਿਆਉਣ ਲਈ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਲਾਗੂ ਕਰਨ ਲਈ ਵਚਨਬੱਧ ਹੈ।’’
ਉਨਾਂ ਕਿਹਾ ਕਿ ਇਹ ਭਾਵੇਂ ਖੇਤੀ-ਵਿਭਿੰਨਤਾ ਹੋਵੇ ਜਾਂ ਕੋਈ ਹੋਰ ਖੇਤੀ ਸੁਧਾਰ, ਅਕਾਲੀ ਵੱਡੇ ਪੱਧਰ ’ਤੇ ਨਾਕਾਮ ਸਿੱਧ ਹੋਏ ਹਨ ਅਤੇ ਉਹ ਸੂਬੇ ਦਾ ‘ਕਾਸਮੈਟਿਕ ਵਿਕਾਸ’ ਕਰਨ ਵਿੱਚ ਹੀ ਰੁੱਝੇ ਰਹੇ ਹਨ।
Home / World / ਅਕਾਲੀਆਂ ਦੀਆਂ ਕਿਸਾਨ-ਵਿਰੋਧੀ ਨੀਤੀਆਂ ਨੇ ਪੰਜਾਬ ਨੂੰ ਖੇਤੀਬਾਡ਼ੀ ਦੇ ਮਾਮਲੇ ’ਚ ਫਾਡੀ ਬਣਾ ਦਿੱਤਾ : ਆਪ
Check Also
Donald Trump may cause problems for China before he leaves presidency: Experts
WASHINGTON: With US President Donald Trump showing no signs that he will leave office gracefully after …
Asian Tribune Your Multilingual Newspaper covering World and local news News