
ਅਮਰ ਜਵਾਨ ਜੋਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕਰਦਿਆਂ ਕਿਹਾ ਹੈ ਕਿ ਇੰਡੀਆ ਗੇਟ ‘ਤੇ ਮਹਾਨ ਆਜ਼ਾਦੀ ਘੁਲਾਟੀਏ ਸੁਭਾਸ਼ ਚੰਦਰ ਬੋਸ ਦਾ ਬੁੱਤ ਲਗਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਟਵੀਟ ਕੀਤਾ, “ਇੱਕ ਸਮੇਂ ਜਦੋਂ ਪੂਰਾ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾ ਰਿਹਾ ਹੈ, ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇੰਡੀਆ ਗੇਟ ‘ਤੇ ਗ੍ਰੇਨਾਈਟ ਦੀ ਬਣੀ ਉਨ੍ਹਾਂ ਦੀ ਸ਼ਾਨਦਾਰ ਮੂਰਤੀ ਸਥਾਪਤ ਕੀਤੀ ਜਾਵੇਗੀ। ਇਹ ਭਾਰਤ ਦੇ ਉਨ੍ਹਾਂ ਪ੍ਰਤੀ ਕਰਜ਼ਦਾਰ ਹੋਣ ਦਾ ਪ੍ਰਤੀਕ ਹੋਵੇਗਾ।’ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਤੱਕ ਨੇਤਾ ਜੀ ਦੀ ਗ੍ਰੇਨਾਈਟ ਦੀ ਮੂਰਤੀ ਤਿਆਰ ਨਹੀਂ ਹੋ ਜਾਂਦੀ, ਉਸ ਜਗ੍ਹਾ ‘ਤੇ ਉਨ੍ਹਾਂ ਦੀ ਹੋਲੋਗ੍ਰਾਮ ਮੂਰਤੀ ਸਥਾਪਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਇਸ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ 23 ਜਨਵਰੀ ਨੂੰ ਨੇਤਾ ਜੀ ਦੀ ਜਯੰਤੀ ਮੌਕੇ ਕਰਨਗੇ।
ਦਿੱਲੀ ਦੇ ਇੰਡੀਆ ਗੇਟ ‘ਤੇ ਸ਼ਹੀਦਾਂ ਦੇ ਸਨਮਾਨ ‘ਚ ਹਮੇਸ਼ਾ ਬਲਦੀ ਰਹਿਣ ਵਾਲੀ ‘ਅਮਰ ਜਵਾਨ ਜੋਤ’ ਨਵੇਂ ਬਣੇ ਨੈਸ਼ਨਲ ਵਾਰ ਮੈਮੋਰੀਅਲ ‘ਚ ਰੱਖੀ ਜਾਵੇਗੀ। ਇਹ 50 ਸਾਲਾਂ ਬਾਅਦ ਹੋ ਰਿਹਾ ਹੈ, ਜਦੋਂ ਅਮਰ ਜਵਾਨ ਜੋਤੀ ਇੰਡੀਆ ਗੇਟ ਤੋਂ ਵੱਖ ਹੋਵੇਗੀ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਵਿਰੋਧੀ ਧਿਰ ਮੋਦੀ ਸਰਕਾਰ ‘ਤੇ ਹਮਲਾਵਰ ਹੈ।
The post ਮੋਦੀ ਸਰਕਾਰ ਹਟਾਏਗੀ ਇੰਡੀਆ ਗੇਟ ਤੋਂ ‘ਅਮਰ ਜਵਾਨ ਜੋਤ’ first appeared on Punjabi News Online.
Source link